ਪਿਕਅੱਪ ਨਹਿਰ ''ਚ ਡਿੱਗਣ ਨਾਲ 5 ਲੋਕ ਰੁੜੇ, ਤਿੰਨ ਦੀਆਂ ਲਾਸ਼ਾਂ ਬਰਾਮਦ

Monday, Apr 14, 2025 - 05:03 PM (IST)

ਪਿਕਅੱਪ ਨਹਿਰ ''ਚ ਡਿੱਗਣ ਨਾਲ 5 ਲੋਕ ਰੁੜੇ, ਤਿੰਨ ਦੀਆਂ ਲਾਸ਼ਾਂ ਬਰਾਮਦ

ਕੋਰਬਾ- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਐਤਵਾਰ ਨੂੰ ਪਿਕਅੱਪ ਪਲਟ ਕੇ ਨਹਿਰ 'ਚ ਡਿੱਗ ਗਈ। ਪਾਣੀ ਦੇ ਤੇਜ਼ ਵਹਾਅ ਕਾਰਨ 2 ਬੱਚੇ ਅਤੇ ਤਿੰਨ ਔਰਤਾਂ ਸਮੇਤ 5 ਲੋਕ ਰੁੜ੍ਹ ਗਏ। ਹਾਦਸੇ ਦੇ 24 ਘੰਟਿਆਂ ਬਾਅਦ ਸੋਮਵਾਰ ਨੂੰ ਹੁਣ ਤੱਕ 2 ਔਰਤਾਂ ਅਤੇ ਇਕ ਬੱਚੀ ਦੀ ਲਾਸ਼ ਬਰਾਮਦ ਕੀਤੀ ਜਾ ਚੁੱਕੀ ਹੈ, ਜਦੋਂ ਕਿ 2 ਲੋਕ ਅਜੇ ਵੀ ਲਾਪਤਾ ਹਨ। ਮਾਮਲਾ ਉਰਗਾ ਥਾਣਾ ਖੇਤਰ ਦੇ ਮੜਵਾਰਾਨੀ ਜਰਵੇ ਦਾ ਹੈ। ਮਿਲੀ ਜਾਣਕਾਰੀ ਅਨੁਸਾਰ, ਪਿਕਅੱਪ ਵਾਹਨ 'ਚ ਲਗਭਗ 20 ਤੋਂ 25 ਲੋਕ ਸਵਾਰ ਹੋ ਕੇ ਸਕਤੀ ਜ਼ਿਲ੍ਹੇ ਦੇ ਗ੍ਰਾਮ ਰੇਡਾ ਤੋਂ ਕੋਰਬਾ 'ਚ ਇਕ ਪਰਿਵਾਰਕ ਛਠੀ ਪ੍ਰੋਗਰਾਮ 'ਚ ਸ਼ਾਮਲ ਹੋਣ ਆ ਰਹੇ ਸਨ।

ਇਹ ਵੀ ਪੜ੍ਹੋ : ਜਾਇਦਾਦ ਵਿਵਾਦ 'ਚ ਗੋਦ ਲਏ ਪੁੱਤਰ ਸਬੰਧੀ ਦਾਅਵਾ ਖਾਰਜ; SC ਨੇ ਕਿਹਾ-ਇਰਾਦਾ ਧੀਆਂ ਦਾ ਹੱਕ ਮਾਰਨ ਦਾ ਹੈ

ਇਸੇ ਦੌਰਾਨ ਪਿਕਅੱਪ ਬੇਕਾਬੂ ਹੋ ਕੇ ਪਲਟ ਗਈ ਅਤੇ ਨਹਿਰ 'ਚ ਜਾ ਡਿੱਗੀ। ਹਾਦਸੇ ਤੋਂ ਬਾਅਦ ਬਾਕੀ ਲੋਕ ਤੈਰ ਕੇ ਬਾਹਰ ਨਿਕਲ ਆਏ, ਜਦੋਂ ਕਿ 5 ਲੋਕ ਲਾਪਤਾ ਹੋ ਗਏ ਸਨ। ਇਨ੍ਹਾਂ 'ਚੋਂ ਤਿੰਨ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਰੈਸਕਿਊ ਟੀਮ ਦੇਰ ਰਾਤ ਤੱਕ ਮੁਹਿੰਮ ਚਲਾਉਣ ਤੋਂ ਬਾਅਦ ਕੋਰਬਾ ਪਰਤ ਆਈ। ਸੋਮਵਾਰ ਨੂੰ ਮੁੜ ਤੋਂ ਨਹਿਰ ਕਿਨਾਰੇ ਭਾਲ ਸ਼ੁਰੂ ਕੀਤੀ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News