ਸਖ਼ਤ ਸਰੀਰਕ ਮਿਹਨਤ ਨਾਲ ਘਟਾਇਆ ਜਾ ਸਕਦਾ ਹੈ ਦਿਮਾਗੀ ਕਮਜ਼ੋਰੀ ਦੇ ਖ਼ਤਰੇ ਨੂੰ

06/08/2024 12:13:26 PM

ਨਵੀਂ ਦਿੱਲੀ (ਭਾਸ਼ਾ)- ਸਰੀਰਕ ਪੱਖੋਂ ਸਰਗਰਮ ਰਹਿਣ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਬਜ਼ੁਰਗਾਂ ’ਚ ਦਿਮਾਗੀ ਕਮਜ਼ੋਰੀ ਭਾਵ ਡਿਮੈਂਸ਼ੀਆ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਇਕ ਨਵੀਂ ਖੋਜ ’ਚ ਸਾਹਮਣੇ ਆਈ ਹੈ। ਦਿਮਾਗੀ ਕਮਜ਼ੋਰੀ ਦਿਮਾਗ ਦੀ ਸਮਰੱਥਾ ’ਚ ਲਗਾਤਾਰ ਗਿਰਾਵਟ ਕਾਰਨ ਹੁੰਦੀ ਹੈ। ਇਸ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਉਹ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਸਹੀ ਢੰਗ ਨਾਲ ਨਹੀਂ ਕਰ ਸਕਦਾ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਸੰਸਦ ਬਾਹਰ ਅੱਗ ਵਾਂਗ ਭੜਕੀ, ਥੱਪੜ ਵਾਲਾ ਸਵਾਲ ਪੁੱਛਣ 'ਤੇ ਪੱਤਰਕਾਰ ਨਾਲ ਖਹਿ ਪਈ, ਵੇਖੋ ਮੌਕੇ ਦੀ ਵੀਡੀਓ

ਪਿਛਲੇ ਅਧਿਐਨਾਂ ’ਚ ਵੇਖਿਆ ਗਿਆ ਕਿ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ’ਚ ਦਿਮਾਗੀ ਕਮਜ਼ੋਰੀ ਹੋਣ ਦਾ ਵਧੇਰੇ ਖਤਰਾ ਹੁੰਦਾ ਹੈ । ਇਹ ਵਿਅਕਤੀ ਦੀ ਯਾਦਦਾਸ਼ਤ ਤੇ ਸੋਚਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਖੋਜ ’ਚ ਅਮਰੀਕਾ ਦੀ ‘ਵੇਕ ਫਾਰੈਸਟ ਯੂਨੀਵਰਸਿਟੀ’ ਦੇ ਖੋਜਕਰਤਾਵਾਂ ਨੇ ਜਾਂਚ ਕੀਤੀ ਕਿ ਕਿਵੇਂ ਸਰੀਰਕ ਸਰਗਰਮੀ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਬਜ਼ੁਰਗਾਂ ’ਚ ਦਿਮਾਗੀ ਕਮਜ਼ੋਰੀ ਦੇ ਖਤਰੇ ਨੂੰ ਘਟਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਥੱਪੜ ਕਾਂਡ ਮਗਰੋਂ ਕੁਲਵਿੰਦਰ ਕੌਰ 'ਤੇ ਤੱਤੇ ਹੋਏ ਗਾਇਕ ਮੀਕਾ ਸਿੰਘ, ਸ਼ਰੇਆਮ ਮਹਿਲਾ ਕਾਂਸਟੇਬਲ ਨੂੰ ਆਖੀ ਇਹ ਗੱਲ

ਖੋਜਕਰਤਾਵਾਂ ਨੇ ਕਿਹਾ ਕਿ ਖੋਜ ’ਚ ਸ਼ਾਮਲ ਲਗਭਗ 60 ਫੀਸਦੀ ਭਾਈਵਾਲਾਂ ਦੀ ਉਮਰ 50 ਸਾਲ ਜਾਂ ਇਸ ਤੋਂ ਵੱਧ ਸੀ। ਵੇਕ ਫਾਰੈਸਟ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ’ਚ ਸਹਾਇਕ ਪ੍ਰੋਫੈਸਰ ਰਿਚਰਡ ਕਾਜ਼ੀਬਵੇ ਨੇ ਕਿਹਾ ਕਿ ਇਹ ਚੰਗੀ ਖ਼ਬਰ ਹੈ ਕਿ ਵੱਡੀ ਗਿਣਤੀ ’ਚ ਬਜ਼ੁਰਗ ਕਸਰਤ ਕਰ ਰਹੇ ਹਨ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਬਜ਼ੁਰਗ ਕਸਰਤ ਦੀ ਅਹਿਮੀਅਤ ਨੂੰ ਸਮਝਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News