ਆਸਮਾਨੀ ਬਿਜਲੀ ਦੀ ਲਪੇਟ ’ਚ ਆਈ ‘ਫੁਕੇਟ-ਬੈਂਗਲੁਰੂ ਉਡਾਣ’

Friday, Mar 20, 2026 - 02:20 AM (IST)

ਆਸਮਾਨੀ ਬਿਜਲੀ ਦੀ ਲਪੇਟ ’ਚ ਆਈ ‘ਫੁਕੇਟ-ਬੈਂਗਲੁਰੂ ਉਡਾਣ’

ਨਵੀਂ ਦਿੱਲੀ (ਭਾਸ਼ਾ) - ਖ਼ਰਾਬ ਮੌਸਮ ਵਿਚਾਲੇ ਅਕਾਸਾ ਏਅਰ ਦੀ ਫੁਕੇਟ ਤੋਂ ਬੈਂਗਲੁਰੂ ਜਾ ਰਹੀ ਇਕ ਉਡਾਣ ਆਸਮਾਨੀ ਬਿਜਲੀ ਦੀ ਲਪੇਟ ’ਚ ਆ ਗਈ, ਜਿਸ ਤੋਂ ਬਾਅਦ ਜਹਾਜ਼ ਨੂੰ ਚੇਨਈ ’ਚ ਸੁਰੱਖਿਅਤ ਉਤਾਰ ਲਿਆ ਗਿਆ। ਏਅਰਲਾਈਨ ਅਨੁਸਾਰ, 18 ਮਾਰਚ ਨੂੰ ਸੰਚਾਲਿਤ ਉਡਾਣ ‘ਕਿਊਪੀ 624’ ਨੂੰ ਖਰਾਬ ਮੌਸਮ ਕਾਰਨ ਚੇਨਈ ਵੱਲ ਮੋੜਿਆ ਗਿਆ। ਇਹ ਉਡਾਣ ਫੁਕੇਟ ਤੋਂ ਬੈਂਗਲੁਰੂ ਲਈ ਰਵਾਨਾ ਹੋਈ ਸੀ ਅਤੇ ‘ਬੋਇੰਗ 737 ਐੱਮ. ਏ. ਐਕਸ.’ ਜਹਾਜ਼ ਰਾਹੀਂ ਸੰਚਾਲਿਤ ਕੀਤੀ ਜਾ ਰਹੀ ਸੀ।

ਏਅਰਲਾਈਨ ਨੇ ਕਿਹਾ ਕਿ ਪਾਇਲਟਾਂ ਅਤੇ ਚਾਲਕ ਦਲ ਨੇ ਸਥਾਪਤ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਸਥਿਤੀ ਨੂੰ ਸੰਭਾਲਿਆ ਅਤੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਹਾਲਾਂਕਿ, ਜਹਾਜ਼ ’ਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।


author

Inder Prajapati

Content Editor

Related News