ਵਾਰ-ਵਾਰ ਫੋਨ ਦੇਖਣ ਦੀ ਆਦਤ ਨਾਲ ਘੱਟ ਰਹੀ ਹੈ ਉਮਰ

Thursday, Jun 13, 2019 - 10:19 AM (IST)

ਵਾਰ-ਵਾਰ ਫੋਨ ਦੇਖਣ ਦੀ ਆਦਤ ਨਾਲ ਘੱਟ ਰਹੀ ਹੈ ਉਮਰ

ਨਵੀਂ ਦਿੱਲੀ— ਬਹੁਤ ਸਾਰੇ ਲੋਕਾਂ ਨੂੰ ਵਾਰ-ਵਾਰ ਫੋਨ ਚੈੱਕ ਕਰਨ ਦੀ ਆਦਤ ਹੁੰਦੀ ਹੈ। ਫੋਨ 'ਚੋਂ ਥੋੜ੍ਹੀ ਜਿਹੀ ਆਵਾਜ਼ ਆਈ ਨਹੀਂ ਕਿ ਝਟ ਹੱਥ 'ਚ ਚੁੱਕ ਲੈਂਦੇ ਹਨ ਜਾਂ ਕਈ ਵਾਰ ਖਾਲੀ ਬੈਠੇ ਹੋਏ ਇੰਝ ਹੀ ਫੋਨ ਨੂੰ ਦੇਖਦੇ ਰਹਿੰਦੇ ਹਨ। ਜੇ ਤੁਹਾਨੂੰ ਵੀ ਇਹ ਆਦਤ ਹੈ ਤਾਂ ਦੱਸ ਦਈਏ ਕਿ ਇਹ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਫੋਨ ਇਸਤੇਮਾਲ ਕਰਨ ਦੀ ਇਹ ਆਦਤ ਤੁਹਾਡੀ ਜਾਨ ਵੀ ਲੈ ਸਕਦੀ ਹੈ। ਜੀ ਹਾਂ, ਫੋਨ ਨਾਲ ਜ਼ਿਆਦਾ ਨਜ਼ਦੀਕੀ ਰੱਖਣ ਦੇ ਉਂਝ ਤਾਂ ਕਾਫੀ ਮਾੜੇ ਪ੍ਰਭਾਵ ਹਨ ਪਰ ਸਭ ਤੋਂ ਵੱਡਾ ਨੁਕਸਾਨ ਇਹੀ ਹੈ ਕਿ ਇਹ ਫੋਨ ਹੌਲੀ-ਹੌਲੀ ਤੁਹਾਡੀ ਉਮਰ ਖੋਹ ਲਵੇਗਾ।

ਰਿਪੋਰਟ ਮੁਤਾਬਕ ਸਮਾਰਟਫੋਨ 'ਚ ਸਭ ਤੋਂ ਜ਼ਿਆਦਾ ਟੈਨਸ਼ਨ ਇਨਬਾਕਸ ਜਾਂ ਕਿਸੇ ਹੋਰ ਕਿਸਮ ਦੇ ਮੈਸੇਜ ਕਾਰਨ ਹੁੰਦੀ ਹੈ। ਔਸਤਨ ਹਰ 36 ਸੈਕਿੰਡ 'ਚ ਲੋਕਾਂ 'ਚ ਸਮਾਰਟਫੋਨ 'ਤੇ ਕਿਸੇ ਮੈਸੇਜ ਦਾ ਨੋਟੀਫਿਕੇਸ਼ਨ ਆਉਂਦਾ ਹੈ, ਜਿਸ ਨਾਲ ਟੈਨਸ਼ਨ ਵਧਦੀ ਹੈ। ਟੈਂਸ਼ਨ ਕਾਰਨ ਨਾ ਸਿਰਫ ਇਨਸਾਨ ਦੀ ਉਮਰ ਘੱਟ ਹੋ ਸਕਦੀ ਹੈ ਸਗੋਂ ਡਾਇਬਟੀਜ਼ (ਸ਼ੂਗਰ), ਹਾਰਟ ਅਟੈਕ ਅਤੇ ਡਿਪ੍ਰੈਸ਼ਨ ਵਰਗੀਆਂ ਹੋਰ ਬੀਮਾਰੀਆਂ ਵੀ ਹੋ ਸਕਦੀਆਂ ਹਨ।

ਜਿਵੇਂ ਹੀ ਤੁਸੀਂ ਫੋਨ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਟੈਨਸ਼ਨ ਹੁੰਦੀ ਹੈ। ਇਸ ਟੈਨਸ਼ਨ ਨੂੰ ਘੱਟ ਕਰਨ ਲਈ ਤੁਸੀਂ ਫੋਨ ਚੈੱਕ ਕਰਦੇ ਹੋ। ਉਥੇ ਕਿਸੇ ਬਾਕੀ ਰਹਿ ਗਏ ਕੰਮ, ਬੁਰਾ ਮੈਸੇਜ ਜਾਂ ਫਿਰ ਕੋਈ ਖਬਰ ਪੜ੍ਹ ਕੇ ਤੁਹਾਡੇ ਸਰੀਰ 'ਚ ਕੋਰਟੀਸੋਲ ਹਾਰਮੋਨ ਦਾ ਪੱਧਰ ਵਧਦਾ ਹੈ। ਹੌਲੀ-ਹੌਲੀ ਫੋਨ ਦੀ ਆਦਤ ਕਾਰਨ ਇਹ ਟੈਨਸ਼ਨ ਵਧਦੀ ਜਾਂਦੀ ਹੈ ਅਤੇ ਇਨਸਾਨਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੁੰਦੀ ਹੈ। ਇਸ ਲਈ ਜੇ ਤੁਹਾਨੂੰ ਲੰਬਾ ਅਤੇ ਤੰਦਰੁਸਤ ਜੀਵਨ ਚਾਹੀਦਾ ਹੈ ਤਾਂ ਫੋਨ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖੋ।


author

DIsha

Content Editor

Related News