ਫਿਲੀਪੀਂਸ 'ਚ ਰਾਸ਼ਟਰਪਤੀ ਕੋਵਿੰਦ ਨੇ ਗਾਂਧੀ ਦੀ ਮੂਰਤੀ ਦਾ ਕੀਤਾ ਉਦਘਾਟਨ

10/20/2019 11:43:22 AM

ਮਨੀਲਾ/ਨਵੀਂ ਦਿੱਲੀ (ਬਿਊਰੋ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਭਾਵ ਐਤਵਾਰ ਨੂੰ ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਕੋਵਿੰਦ ਵੀਰਵਾਰ ਨੂੰ ਫਿਲੀਪੀਂਸ ਦੀ ਆਪਣੀ 5 ਦਿਨੀਂ ਯਾਤਰਾ 'ਤੇ ਪਹੁੰਚੇ ਹਨ। ਮੂਰਤੀ ਦੇ ਉਦਘਾਟਨ ਦੇ ਬਾਅਦ ਕੋਵਿੰਦ ਨੇ ਕਿਹਾ,''ਪ੍ਰਵਾਸੀ ਭਾਰਤੀਆਂ ਦੇ ਨਾਲ ਭਾਰਤ ਆਪਣੇ ਸੰਬੰਧਾਂ ਨੂੰ ਮਜ਼ਬੂਤ ਲਈ ਬਣਾਉਣ ਲਈ ਵਚਨਬੱਧ ਹੈ। ਅਸੀਂ ਤੁਹਾਡੇ ਲਈ ਓਵਰਸੀਜ ਸਿਟੀਜਨ ਆਫ ਇੰਡੀਆ (ਓ.ਸੀ.ਆਈ.) ਕਾਰਡ ਪ੍ਰਾਪਤ ਕਰਨ ਦੇ ਨਿਯਮਾਂ ਵਿਚ ਢਿੱਲ ਦਿੱਤੀ ਹੈ। ਨਵੇਂ ਪਾਸਪੋਰਟ ਜਾਰੀ ਕਰਨ ਵਿਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਲਈ ਦੂਤਘਰ ਇੱਥੇ ਪਾਸਪੋਰਟ ਦੀ ਛਪਾਈ ਸ਼ੁਰੂ ਕਰੇਗਾ।''

 

ਇੱਥੇ ਰਾਸ਼ਟਰਪਤੀ ਕੋਵਿੰਦ ਫਿਲੀਪੀਨ ਫਾਊਂਡੇਸ਼ਨ ਦੇ ਲਾਭਪਾਤਰਾਂ ਨਾਲ ਮੁਲਾਕਾਤ ਕਰਨਗੇ। ਇਹ ਮਨੀਲਾ ਸਥਿਤ ਇਕ ਐੱਨ.ਜੀ.ਓ. ਹੈ ਜੋ ਭਾਰਤ ਵੱਲੋਂ ਬਣਾਏ ਗਏ ਬਣਾਉਟੀ ਅੰਗਾਂ ਦੀ ਵੰਡ ਕਰਨ ਦਾ ਕੰਮ ਕਰਦਾ ਹੈ। ਰਾਸ਼ਟਰਪਤੀ ਅਜਿਹੇ ਸਮੇਂ ਵਿਚ ਫਿਲੀਪੀਂਸ ਗਏ ਹਨ ਜਦੋਂ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ ਸੰਬੰਧਾਂ ਦੀ ਸਥਾਪਨਾ ਦੇ 70 ਸਾਲ ਪੂਰੇ ਹੋ ਰਹੇ ਹਨ। ਇਸ ਮਗਰੋਂ ਉਹ ਜਾਪਾਨ ਜਾਣਗੇ। ਜਿੱਥੇ ਉਹ ਸਮਰਾਟ ਨਾਰੂਹੀਤੋ ਦੇ ਰਾਜਤਿਲਕ ਸਮਾਰੋਹ ਵਿਚ ਸ਼ਾਮਲ ਹੋਣਗੇ। ਉਹ ਜਾਪਾਨ ਦੇ ਬੌਧ ਮੰਦਰ ਵੀ ਜਾਣਗੇ। 

PunjabKesari

ਰਾਸ਼ਟਰਪਤੀ ਕੋਵਿੰਦ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਭਾਰਤ ਅਤੇ ਫਿਲੀਪੀਂਸ ਵਿਚ ਆਰਥਿਕ ਸਹਿਯੋਗ ਦੀਆਂ ਕਾਫੀ ਮਹੱਤਵਪੂਰਨ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ,''ਫਿਲੀਂਪੀਸ ਤੇ ਭਾਰਤ ਦੇ ਆਰਥਿਕ ਸਹਿਯੋਗ ਦੀ ਸਮਰੱਥਾ ਕਾਫੀ ਮਹੱਤਵਪੂਰਨ ਹੈ। ਭਾਰਤ-ਫਿਲੀਪੀਂਸ ਬਿਜ਼ਨੈੱਸ ਕਾਨਕਲੇਵ ਅਤੇ ਚੌਥੇ ਭਾਰਤ-ਆਸੀਆਨ ਵਪਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਕੋਵਿੰਦ ਨੇ ਕਿਹਾ,''ਦੋਵੇਂ ਦੇਸ਼ ਸਭ ਤੋਂ ਵੱਧ ਤੇਜ਼ੀ ਨਾਲ ਵੱਧਦੀਆਂ ਅਰਥਵਿਵਸਥਾਵਾਂ ਵਿਚੋਂ ਇਕ ਹਨ।'' ਰਾਸ਼ਟਰਪਤੀ ਕੋਵਿੰਦ ਨੇ ਆਪਣੇ ਹਮਰੁਤਬਾ ਰੋਡਰੀਗੋ ਦੁਤਰੇਤੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਚਾਰ ਸਮਝੌਤਿਆਂ 'ਤੇ ਦਸਤਖਤ ਹੋਏ। ਇਹ ਸਮਝੌਤੇ ਵਿਗਿਆਨ ਅਤੇ ਤਕਨਾਲੋਜੀ, ਸਮੁੰਦਰੀ, ਟੂਰਿਜ਼ਮ ਅਤੇ ਸੱਭਿਆਚਾਰ ਨੂੰ ਲੈ ਕੇ ਹੋਏ।


Vandana

Content Editor

Related News