ਹੁਣ ਅਮਰੀਕਾ ਨੂੰ ਪਾਲਤੂ ਜਾਨਵਰਾਂ ਦੇ ਕੱਪੜੇ ਵੀ ਐਕਸਪੋਰਟ ਕਰੇਗਾ ਭਾਰਤ
Tuesday, May 14, 2019 - 05:59 PM (IST)

ਤਿਰੁਪੁਰ/ਵਾਸ਼ਿੰਗਟਨ— ਅਗਲੀ ਵਾਰ ਜਦੋਂ ਤੁਸੀਂ ਗੋਲਡਨ ਰਿਟ੍ਰੀਵਰ (ਅਮਰੀਕੀ ਕੁੱਤਿਆਂ ਦੀ ਪ੍ਰਜਾਤੀ) ਨੂੰ ਅਮਰੀਕਾ ਦੀ ਕਿਸੇ ਸੜਕ 'ਤੇ ਸ਼ਾਨਦਾਰ ਹੁੱਡੀ ਪਹਿਨੇ ਹੋਏ ਦੇਖੋਗੇ ਤਾਂ ਇਹ ਹੋ ਸਕਦਾ ਹੈ ਕਿ ਉਸ 'ਤੇ ਮੇਡ ਇਨ ਤਿਰੁਪੁਰ ਦਾ ਟੈਗ ਲੱਗਿਆ ਹੋਵੇ। ਪੂਰੇ ਵਿਸ਼ਵ 'ਚ ਔਰਤਾਂ, ਪੁਰਸ਼ਾਂ ਤੇ ਬੱਚਿਆਂ ਦੇ ਕੱਪੜਿਆਂ ਦਾ ਨਿਰਯਾਤ ਕਰਨ ਤੋਂ ਬਾਅਦ ਹੁਣ ਹੋਜ਼ਰੀ ਹਬ ਨੇ ਗਲੋਬਲ ਤੌਰ 'ਤੇ ਪਾਲਤੂ ਜਾਨਵਰਾਂ ਦੇ ਕੱਪੜੇ ਬਣਾਉਣ ਵਾਲਿਆਂ 'ਚ ਵੀ ਆਪਣੀ ਥਾਂ ਬਣਾ ਲਈ ਹੈ।
ਅਮਰੀਕਾ ਦੀ ਇਕ ਫਰਮ ਨੇ ਤਿੰਮ ਮਹੀਨੇ ਪਹਿਲਾਂ ਤਿਰੁਪੁਰ ਸਥਿਤ ਪਲਡਮ ਦੀ ਇਕਾਈ 'ਚ ਪਾਲਤੂ ਕੁੱਤਿਆਂ ਲਈ 50 ਹਜ਼ਾਰ ਕੱਪੜੇ ਤਿਆਰ ਕਰਨ ਦਾ ਆਰਡਰ ਦਿੱਤਾ ਹੈ। ਇਸੇ ਕਾਰਨ ਇਹ ਯੂਨਿਟ ਚਮਕੀਲੇ ਰੰਗਾਂ ਵਾਲੇ ਸਵੈਟਰ ਤਿਆਰ ਕਰਨ 'ਚ ਲੱਗੀ ਹੋਈ ਹੈ। ਕੁਝ ਹੋਰ ਫਰਮਾਂ ਨੂੰ ਵੀ ਪਾਲਤੂ ਜਾਨਵਰਾਂ ਦੇ ਲਈ ਕੱਪੜੇ ਤਿਆਰ ਕਰਨ ਦਾ ਪਿੱਛਲੇ ਮਹੀਨੇ 'ਚ ਆਰਡਰ ਮਿਲਿਆ ਹੈ ਪਰ ਇਨ੍ਹਾਂ ਦੀ ਗਿਣਤੀ ਘੱਟ ਹੈ।
ਨ ਮਹੀਨਿਆਂ 'ਚ ਭੇਜਿਆ ਜਾਵੇਗਾ ਪਹਿਲਾ ਕੰਸਾਈਨਮੈਂਟ
ਆਪਣੀ ਪਛਾਣ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਇਕ ਯੂਨਿਟ ਦੇ ਮਾਲਕ ਨੇ ਦੱਸਿਆ ਕਿ ਅਸੀਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਅਸੀਂ ਉਨ੍ਹਾਂ ਨੂੰ ਕੁਝ ਸੈਂਪਲ ਭੇਜੇ ਸਨ ਤੇ ਖਰੀਦਦਾਰ ਇਸ ਦੇ ਲਈ ਤੁਰੰਤ ਮੰਨ ਵੀ ਗਏ। ਕੱਪੜਿਆਂ ਦਾ ਪਹਿਲਾ ਕੰਸਾਈਨਮੈਂਟ ਅਮਰੀਕਾ ਤਿੰਨ ਮਹੀਨਿਆਂ 'ਚ ਭੇਜਿਆ ਜਾਵੇਗਾ। ਤਿਰੁਪੁਰ 'ਚ ਕੁਝ ਸਮੇਂ ਤੋਂ ਪਾਲਤੂ ਜਾਨਵਰਾਂ ਦੇ ਕੱਪੜੇ ਤਿਆਰ ਕੀਤੇ ਜਾ ਰਹੇ ਹਨ। ਪਹਿਲੀ ਵਾਰ ਹੈ ਜਦੋਂ ਵਿਦੇਸ਼ਾਂ ਤੋਂ ਆਰਡਰ ਆਉਣ ਦੀ ਸ਼ੁਰੂਆਤ ਹੋਈ ਹੈ। ਇਸ ਤੋਂ ਪਹਿਲਾਂ ਪੱਛਮੀ ਦੇਸ਼ਾਂ ਦੇ ਖਰੀਦਦਾਰ ਪਾਲਤੂ ਜਾਨਵਰਾਂ ਦੇ ਲਈ ਕੱਪੜੇ ਚੀਨ ਤੋਂ ਲੈਂਦੇ ਹਨ।