ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਕੇਂਦਰ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ

2/22/2021 11:31:05 AM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਫਿਊਲ ਦੀ ਵਧਦੀ ਕੀਮਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਆਮ ਆਦਮੀ ਦੀ ਜੇਬ ਖਾਲੀ ਕਰ ਰਹੀ ਹੈ ਅਤੇ ਆਪਣੇ ਦੋਸਤਾਂ ਦੀ ਜੇਬ ਮੁਫ਼ਤ 'ਚ ਭਰ ਰਹੀ ਹੈ। ਰਾਹੁਲ ਨੇ ਟਵੀਟ ਕੀਤਾ,''ਪੈਟਰੋਲ ਪੰਪ 'ਤੇ ਗੱਡੀ 'ਚ ਤੇਲ ਪਾਉਂਦੇ ਸਮੇਂ ਜਦੋਂ ਤੁਹਾਡੀ ਨਜ਼ਰ ਤੇਜ਼ੀ ਨਾਲ ਵੱਧਦੇ ਮੀਟਰ 'ਤੇ ਪਵੇ, ਉਦੋਂ ਇਹ ਜ਼ਰੂਰ ਯਾਦ ਰੱਖਣਾ ਕਿ ਕੱਚੇ ਤੇਲ ਦੀ ਕੀਮਤ ਵਧੀ ਨਹੀਂ ਹੈ ਸਗੋਂ ਘੱਟ ਹੋਈ ਹੈ।''

PunjabKesariਉਨ੍ਹਾਂ ਨੇ ਅੱਗੇ ਲਿਖਿਆ,''ਪੈਟਰੋਲ 100 ਰੁਪਏ ਪ੍ਰਤੀ ਲੀਟਰ ਹੈ। ਤੁਹਾਡੀ ਜੇਬ ਖਾਲੀ ਕਰ ਕੇ 'ਦੋਸਤਾਂ' ਨੂੰ ਦੇਣ ਦਾ ਮਹਾਨ ਕਦਮ ਮੋਦੀ ਸਰਕਾਰ ਮੁਫ਼ਤ 'ਚ ਕਰ ਰਹੀ ਹੈ।'' ਰਾਹੁਲ ਨੇ ਆਪਣੇ ਟਵੀਟ 'ਚ #FuelLootByBJP ਹੈਸ਼ਟੈਗ ਦੀ ਵਰਤੋਂ ਕੀਤੀ। ਕਾਂਗਰਸ ਨੇ ਕੇਂਦਰ ਸਰਕਾਰ 'ਤੇ ਪੈਟਰੋਲ ਅਤੇ ਡੀਜ਼ਲ 'ਤੇ ਵੱਧ ਟੈਕਸ ਲਗਾ ਕੇ ਲੋਕਾਂ ਨੂੰ ਲੁੱਟਣ ਦਾ ਦੋਸ਼ ਲਗਾਇਆ ਹੈ ਅਤੇ ਇਨ੍ਹਾਂ ਦੀ ਕੀਮਤ ਘੱਟ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪੈਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ


DIsha

Content Editor DIsha