ਕੌਂਸਲਰ ਦੀ ਗੁੰਡਾਗਰਦੀ, ਗੁਪਤ ਅੰਗ ''ਚ ਪਾਇਆ ਪੈਟਰੋਲ

Tuesday, Nov 14, 2017 - 03:01 AM (IST)

ਪਟਨਾ— ਬਿਹਾਰ ਵਿਚ ਇਕ ਵਾਰਡ ਕੌਂਸਲਰ ਦੀ ਗੁੰਡਾਗਰਦੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਕਿਸੇ ਦੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਪੱਛਮੀ ਚੰਪਾਰਨ ਜ਼ਿਲੇ ਦੇ ਬਗਹਾ ਦੇ ਰਾਮ ਨਗਰ ਵਾਰਡ-2 ਦੇ ਕੌਂਸਲਰ ਮੋਹਿਤ ਦੂਬੇ ਨੇ ਚੋਰੀ ਦੇ ਦੋਸ਼ ਵਿਚ ਇਕ ਨੌਜਵਾਨ ਦੀ ਨਾ ਸਿਰਫ ਕੁੱਟਮਾਰ ਕੀਤੀ, ਸਗੋਂ ਹੋਰ ਲੋਕਾਂ ਨਾਲ ਮਿਲ ਕੇ ਉਸ ਦੇ ਗੁਪਤ ਅੰਗ 'ਚ ਇੰਜੈਕਸ਼ਨ ਰਾਹੀਂ ਪੈਟਰੋਲ ਵੀ ਪਾ ਦਿੱਤਾ। ਮਾਮਲੇ ਵਿਚ ਡੀ. ਆਈ. ਜੀ. ਅਨਿਲ ਕੁਮਾਰ ਨੇ ਸਖਤ ਨੋਟਿਸ ਲੈਂਦੇ ਹੋਏ ਖੁਦ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ। ਪੀੜਤ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।


Related News