ਪੈਟਰੋਲ ਦਾ ਪੈਸਾ ਮੰਗਣ ''ਤੇ ਪੈਟਰੋਲ ਪੰਪ ਕਰਮੀ ਨੂੰ ਕਾਰ ਨਾਲ ਕੁਚਲਿਆ, ਮੌਤ

08/06/2022 12:52:00 PM

ਫਿਰੋਜ਼ਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਸ਼ਿਕੋਹਾਬਾਦ 'ਚ ਸ਼ੁੱਕਰਵਾਰ ਰਾਤ ਪੈਟਰੋਲ ਭਰਵਾਉਣ ਆਏ ਨੌਜਵਾਨਾਂ ਨੇ ਪੈਸਾ ਮੰਗਣ 'ਤੇ ਪੈਟਰੋਲ ਪੰਪ ਕਰਮਚਾਰੀ ਨੂੰ ਕਾਰ ਨਾਲ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਅਖਿਲੇਸ਼ ਨਾਰਾਇਣ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਿਕੋਹਾਬਾਦ ਥਾਣਾ ਖੇਤਰ ਦੇ ਏਟਾ ਚੌਰਾਹੇ 'ਤੇ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਸੁਰੇਸ਼ ਯਾਦਵ ਦਾ ਐੱਸ.ਐੱਨ. ਫਿਲਿੰਗ ਸਟੇਸ਼ਨ ਨਾਮ ਦਾ ਪੈਟਰੋਲ ਪੰਪ ਹੈ। ਸ਼ੁੱਕਰਵਾਰ ਰਾਤ ਕਰੀਬ 10.30 ਵਜੇ 4 ਨੌਜਵਾਨ ਇਕ ਵੈਗਨ ਆਰ ਕਾਰ 'ਚ ਸਵਾਰ ਹੋ ਕੇ ਪੈਟਰੋਲ ਪੰਪ 'ਤੇ ਆਏ ਅਤੇ ਕਰਮਚਾਰੀ ਸ਼ੇਰ ਸਿੰਘ (50 ਸਾਲ) ਤੋਂ 1,020 ਰੁਪਏ ਦਾ ਪੈਟਰੋਲ ਭਰਵਾਇਆ। 

ਇਹ ਵੀ ਪੜ੍ਹੋ : ਪਰਿਵਾਰਕ ਕਲੇਸ਼ ਕਾਰਨ ਮਾਂ ਨੇ 4 ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ

ਨਾਰਾਇਣ ਅਨੁਸਾਰ, ਕਰਮਚਾਰੀ ਵਲੋਂ ਪੈਸਾ ਮੰਗਣ 'ਤੇ ਨੌਜਵਾਨ ਗਾਲ੍ਹਾਂ ਕੱਢਦੇ ਹੋਏ ਕਾਰ ਲੈ ਕੇ ਦੌੜਨ ਲੱਗੇ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੇ ਕਾਰ ਦੇ ਪਿੱਛੇ ਦੌੜੇ ਕਰਮਚਾਰੀ ਸ਼ੇਰ ਸਿੰਘ ਨੂੰ ਲੈ ਕੇ ਕੁਚਲ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਸ ਨੂੰ ਸ਼ਿਕੋਹਾਬਾਦ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨਾਰਾਇਣ ਅਨੁਸਾਰ, ਪੁਲਸ ਨੇ ਸ਼ਨੀਵਾਰ ਤੜਕੇ ਫਰਾਰ ਨੌਜਵਾਨਾਂ ਨੂੰ ਕਾਰ ਸਮੇਤ ਹਿਰਾਸਤ 'ਚ ਲੈ ਲਿਆ ਅਤੇ ਘਟਨਾ ਦੇ ਸੰਬੰਧ 'ਚ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ।

ਇਹ ਵੀ ਪੜ੍ਹੋ : ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ, ‘ਗੁਰੂ ਕ੍ਰਿਪਾ ਟ੍ਰੇਨ’ ਨੂੰ ਲੈ ਕੇ ਰੇਲ ਮੰਤਰੀ ਨੇ ਦਿੱਤਾ ਇਹ ਭਰੋਸਾ


DIsha

Content Editor

Related News