ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਦਾ ਸਿਲਸਿਲਾ ਜਾਰੀ

Monday, Dec 24, 2018 - 10:54 AM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਦਾ ਸਿਲਸਿਲਾ ਜਾਰੀ

ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਕਟੌਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਦੇਸ਼ ਦੇ ਮੁੱਖ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਕਟੌਤੀ ਦੇਖਣ ਨੂੰ ਮਿਲੀ ਹੈ। ਪੈਟਰੋਲ ਦੀਆਂ ਕੀਮਤਾਂ 'ਚ ਔਸਤਨ 19 ਪੈਸੇ ਦੀ ਕਟੌਤੀ ਦੇਖਣ ਨੂੰ ਮਿਲੀ ਹੈ। ਮਾਹਰਾਂ ਅਨੁਸਾਰ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣਾ ਦੱਸਿਆ ਜਾ ਰਿਹਾ ਹੈ।
ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਸਾਲ ਯਾਨੀ 2019 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ ਕਿਉਂਕਿ 1 ਜਨਵਰੀ 2019 ਤੋਂ ਕੱਚੇ ਤੇਲ ਦੇ ਉਤਪਾਦਨ 'ਚ ਭਾਰੀ ਕਟੌਤੀ ਹੋ ਸਕਦੀ ਹੈ। ਮੌਜੂਦਾ ਸਮੇਂ 'ਚ ਪੈਟਰੋਲ ਦੀਆਂ ਕੀਮਤਾਂ 'ਚ ਕਟੌਤੀ ਦਾ ਕਾਰਨ ਵੀ ਉਤਪਾਦਨ 'ਚ ਵਾਧਾ ਦੱਸਿਆ ਜਾ ਰਿਹਾ ਹੈ।

ਦੇਸ਼ ਦੇ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਸ਼ਹਿਰ                             ਪੈਟਰੋਲ                      ਡੀਜ਼ਲ

ਦਿੱਲੀ                               69.86                      63.83
ਮੁੰਬਈ                              75.48                      66.79
ਚੇਨਈ                              72.48                      67.38
ਕੋਲਕਾਤਾ                          71.96                       65.59

ਲਖਨਊ                           69.72                        63.17

ਭੋਪਾਲ                             72.89                       65.66
ਜੈਪੁਰ                              70.61                       66.19
ਪਟਨਾ                             73.96                       67.07
ਅਹਿਮਦਾਬਾਦ                    67.33                       66.68

ਸਸਤਾ ਹੋਇਆ ਪੈਟਰੋਲ

ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀਆਂ ਕੀਮਤਾਂ 'ਚ 21 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਹੋਈ ਜਿਸ ਤੋਂ ਬਾਅਦ ਅੱਜ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ ਘੱਟ 69.86 ਰੁਪਏ ਪ੍ਰਤੀ ਲਿਟਰ ਹੋ ਗਏ। ਕੋਲਕਾਤਾ ਵਿਚ ਵੀ 20 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਤੋਂ ਬਾਅਦ ਅੱਜ ਪੈਟਰੋਲ ਦੀ ਕੀਮਤ 71.96 ਪ੍ਰਤੀ ਲਿਟਰ ਪਹੁੰਚ ਗਈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਵੀ ਪੈਟਰੋਲ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ । 21 ਪੈਸੇ ਪ੍ਰਤੀ ਲਿਟਰ ਕਟੌਤੀ ਤੋਂ ਬਾਅਦ ਅੱਜ ਮੁੰਬਈ 'ਚ ਪੈਟਰੋਲ ਦੀ ਕੀਮਤ ਘੱਟ ਕੇ 75.48 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਦੇ ਨਾਲ ਹੀ ਚੇਨਈ 'ਚ ਵੀ ਪੈਟਰੋਲ ਦੀ ਕੀਮਤ 'ਚ ਕਟੌਤੀ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ 22 ਪੈਸੇ ਪ੍ਰਤੀ ਲਿਟਰ ਦੀ ਗਿਰਾਵਟ ਨਾਲ ਅੱਜ ਪੈਟਰੋਲ ਦੀ ਕੀਮਤ ਚੇਨਈ 'ਚ 72.48 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਸ਼ਹਿਰ                      ਪੈਟਰੋਲ ਦੀਆਂ ਕੀਮਤਾਂ             ਡੀਜ਼ਲ ਦੀਆਂ ਕੀਮਤਾਂ

ਚੰਡੀਗੜ੍ਹ                      66.05                                   60.78

ਜਲੰਧਰ                          74.85                                   63.79
ਲੁਧਿਆਣਾ                       75.32                                   64.19
ਅੰਮ੍ਰਿਤਸਰ                    75.46                                   64.32
ਪਟਿਆਲਾ                       75.25                                   64.13


Related News