ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?

Wednesday, Nov 05, 2025 - 02:02 PM (IST)

ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?

ਵੈੱਬ ਡੈਸਕ- ਭਾਰਤ 'ਚ ਅਜੇ ਵੀ ਜ਼ਿਆਦਾਤਰ ਗੱਡੀਆਂ ਪੈਟਰੋਲ ਅਤੇ ਡੀਜ਼ਲ ‘ਤੇ ਹੀ ਚਲਦੀਆਂ ਹਨ। ਦੇਸ਼ ਭਰ 'ਚ ਹਰ ਸਵੇਰੇ 6 ਵਜੇ ਪੈਟਰੋਲ ਦੀਆਂ ਕੀਮਤਾਂ ਦੀ ਸਮੀਖਿਆ (ਰਿਵਿਜ਼ਨ) ਕੀਤੀ ਜਾਂਦੀ ਹੈ। ਹਾਲਾਂਕਿ ਹਰ ਸੂਬੇ 'ਚ ਪੈਟਰੋਲ ਦੀ ਕੀਮਤ ਵੱਖ-ਵੱਖ ਹੁੰਦੀ ਹੈ, ਕਿਉਂਕਿ ਹਰ ਸੂਬਾ ਆਪਣੇ ਤਰੀਕੇ ਨਾਲ ਟੈਕਸ ਅਤੇ ਫੀਸ ਲਗਾਉਂਦਾ ਹੈ।

ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪੈਟਰੋਲ ਪੰਪ ਮਾਲਕ ਇਕ ਲੀਟਰ ਪੈਟਰੋਲ ਵੇਚ ਕੇ ਕਿੰਨਾ ਕਮਾਉਂਦਾ ਹੈ?
ਚਲੋ ਜਾਣੀਏ :-

ਇਹ ਵੀ ਪੜ੍ਹੋ :  ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਕਾਰਤਿਕ ਪੂਰਨਿਮਾ 'ਤੇ ਬਣ ਰਿਹੈ ਵਿਲੱਖਣ ਸੰਯੋਗ

ਪੈਟਰੋਲ ‘ਤੇ ਡੀਲਰ ਦੀ ਕਮਾਈ

ਭਾਰਤ ਸਰਕਾਰ ਦੀਆਂ ਨਿਯਮਾਵਲੀਆਂ ਅਨੁਸਾਰ, ਪੈਟਰੋਲ ਪੰਪ ਡੀਲਰਾਂ ਨੂੰ ਇਕ ਲੀਟਰ ਪੈਟਰੋਲ ‘ਤੇ 3.66 ਰੁਪਏ ਦਾ ਕਮਿਸ਼ਨ ਦਿੱਤਾ ਜਾਂਦਾ ਹੈ। ਇਹ ਰਕਮ ਸਰਕਾਰ ਵੱਲੋਂ ਨਿਰਧਾਰਿਤ ਹੁੰਦੀ ਹੈ ਅਤੇ ਇਸ 'ਚ ਰਿਫਾਈਨਿੰਗ, ਟਰਾਂਸਪੋਰਟ, ਟੈਕਸ ਅਤੇ ਐਂਟਰੀ ਡਿਊਟੀ ਆਦਿ ਖਰਚੇ ਵੀ ਸ਼ਾਮਲ ਹੁੰਦੇ ਹਨ। ਪੈਟਰੋਲ ਕੱਚੇ ਤੇਲ ਦੇ ਰੂਪ 'ਚ ਦੇਸ਼ 'ਚ ਆਉਂਦਾ ਹੈ। ਦੇਸ਼ 'ਚ ਇਸ ਨੂੰ ਰਿਫਾਈਨ ਕੀਤਾ ਜਾਂਦਾ ਹੈ ਅਤੇ ਰਿਫਾਈਨਿੰਗ ਦੀ ਲਾਗਤ ਤੇਲ ਦੀ ਕੀਮਤ 'ਚ ਜੋੜੀ ਜਾਂਦੀ ਹੈ। ਇਸ ਦੇ ਨਾਲ ਹੀ ਤੇਲ ਦੀ ਢੁਲਾਈ ਅਤੇ ਐਂਟਰੀ ਟੈਸਟ ਵਰਗੀਆਂ ਲਾਗਤਾਂ ਵੀ ਹਨ, ਜਿਨ੍ਹਾਂ ਨੂੰ ਪੈਟਰੋਲ ਦੀ ਕੀਮਤ 'ਚ ਸ਼ਾਮਲ ਕੀਤਾ ਜਾਂਦਾ ਹੈ। ਡੀਲਰ ਨੂੰ ਸਰਕਾਰ ਵਲੋਂ ਇਕ ਲੀਟਰ ਪੈਟਰੋਲ 'ਤੇ 3.66 ਰੁਪਏ ਦੀ ਕਮਿਸ਼ਨ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਸਾਲ 2026 'ਚ ਅਮੀਰ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਬਾਬਾ ਵੇਂਗਾ ਨੇ ਕਰ ਦਿੱਤੀ ਭਵਿੱਖਬਾਣੀ

ਡੀਜ਼ਲ ‘ਤੇ ਡੀਲਰ ਨੂੰ ਮਿਲਦਾ ਕਿੰਨਾ?

ਡੀਲਰਾਂ ਨੂੰ ਡੀਜ਼ਲ ‘ਤੇ ਪ੍ਰਤੀ ਲੀਟਰ 1.85 ਰੁਪਏ ਦਾ ਕਮਿਸ਼ਨ ਮਿਲਦਾ ਹੈ। ਹਾਲਾਂਕਿ ਸਰਕਾਰ ਵਲੋਂ ਦਿੱਤੇ ਜਾ ਰਹੇ ਕਮਿਸ਼ਨ 'ਚ ਤਬਦੀਲੀ ਵੀ ਹੋ ਸਕਦੀ ਹੈ।

ਕੀਮਤਾਂ ਕਿਉਂ ਹੁੰਦੀਆਂ ਹਨ ਵੱਖ-ਵੱਖ?

ਹਰ ਰਾਜ ਦੀ ਆਪਣੀ ਵੈਟ (VAT) ਦਰ ਹੁੰਦੀ ਹੈ। ਉਦਾਹਰਨ ਲਈ, ਦਿੱਲੀ, ਮਹਾਰਾਸ਼ਟਰ, ਤਮਿਲਨਾਡੂ ਜਾਂ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਅੰਤਰ ਮੁੱਖ ਤੌਰ ‘ਤੇ ਟੈਕਸ ਦਰਾਂ ਅਤੇ ਟਰਾਂਸਪੋਰਟ ਖਰਚਿਆਂ ਕਰਕੇ ਹੁੰਦਾ ਹੈ।

ਸਾਰ

  • ਇਕ ਲੀਟਰ ਪੈਟਰੋਲ ‘ਤੇ ਪੈਟਰੋਲ ਪੰਪ ਮਾਲਕ ਨੂੰ 3.66 ਰੁਪਏ ਮਿਲਦਾ ਹੈ।
  • ਡੀਜ਼ਲ ‘ਤੇ ਪ੍ਰਤੀ ਲੀਟਰ 1.85 ਰੁਪਏ ਦਾ ਕਮਿਸ਼ਨ ਹੈ।
  • ਟੈਕਸ ਅਤੇ ਰਿਫਾਈਨਿੰਗ ਖਰਚਿਆਂ ਕਰਕੇ ਹਰ ਸੂਬੇ 'ਚ ਕੀਮਤ ਵੱਖਰੀ ਹੁੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News