ਤਿੰਨ ਤਲਾਕ ਕਾਨੂੰਨ ਨੂੰ ਲੈ ਕੇ ਸੁਪਰੀਮ ਕੋਰਟ ''ਚ ਪਟੀਸ਼ਨ ਦਾਇਰ

08/02/2019 8:54:00 PM

ਨਵੀਂ ਦਿੱਲੀ— 'ਦਿ ਮੁਸਲਿਮ ਵੁਮੈਨ ਪ੍ਰੋਟੈਕਸ਼ਨ' ਕਾਨੂੰਨ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਦਰਅਸਲ ਮੋਦੀ ਸਰਕਾਰ ਮੁਸਲਿਮ ਔਰਤਾਂ ਦੀ ਸੁਰੱਖਿਆਂ ਲਈ ਸੰਸਦ 'ਚ ਤਿੰਨ ਤਲਾਕ ਬਿੱਲ ਲੈ ਕੇ ਆਈ, ਜਿਸ ਨੂੰ ਦੋਹਾਂ ਸਦਨਾਂ 'ਚ ਪਾਸ ਕਰਕੇ ਕਾਨੂੰਨ ਬਣਾਇਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਪੂਰੇ ਦੇਸ਼ 'ਚ ਲਾਗੂ ਹੋ ਗਿਆ ਹੈ। ਰਾਜ ਸਭਾ 'ਚ ਇਸ ਬਿੱਲ 'ਤੇ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਨੇ ਇਸ ਬਿੱਲ ਨੂੰ ਲੈ ਕੇ ਵਿਰੋਧ ਜਤਾਇਆ ਸੀ। ਬਾਵਜੂਦ ਇਸ ਦੇ ਸਰਕਾਰ ਤਿੰਨ ਤਲਾਕ ਬਿੱਲ ਨੂੰ ਰਾਜ ਸਭਾ 'ਚ ਪਾਸ ਕਰਵਾਉਣ 'ਚ ਸਫਲ ਹੋਈ ਸੀ।


Inder Prajapati

Content Editor

Related News