ਯੇਦੀਯੁਰੱਪਾ ਖ਼ਿਲਾਫ ਭ੍ਰਿਸ਼ਟਾਚਾਰ ਦੀ ਜਾਂਚ ਨੂੰ ਲੈ ਕੇ ਮੰਗ ਖਾਰਿਜ

Thursday, Jul 08, 2021 - 09:00 PM (IST)

ਯੇਦੀਯੁਰੱਪਾ ਖ਼ਿਲਾਫ ਭ੍ਰਿਸ਼ਟਾਚਾਰ ਦੀ ਜਾਂਚ ਨੂੰ ਲੈ ਕੇ ਮੰਗ ਖਾਰਿਜ

ਬੇਂਗਲੁਰੂ - ਕਰਨਾਟਕ ਵਿੱਚ ਬੇਂਗਲੁਰੂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਅਤੇ ਅੱਠ ਹੋਰਾਂ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੀ ਮੰਗ ਨੂੰ ਲੈ ਕੇ ਦਰਜ ਮੰਗ ਵੀਰਵਾਰ ਨੂੰ ਖਾਰਿਜ ਕਰ ਦਿੱਤੀ।

ਭ੍ਰਿਸ਼ਟਾਚਾਰ ਵਿਰੋਧੀ ਅਤੇ ਵਾਤਾਵਰਣ ਫੋਰਮ ਦੇ ਪ੍ਰਧਾਨ ਟੀ.ਜੇ. ਅਬ੍ਰਾਹਮ ਨੇ ਸ਼੍ਰੀ ਯੇਦੀਯੁਰੱਪਾ, ਉਨ੍ਹਾਂ ਦੇ ਪੁੱਤਰ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਬੀ.ਵਾਈ. ਵਿਜੇਂਦਰ, ਪੋਤਰੇ ਸ਼ਸ਼ਿਧਰ ਮਰਾਡੀ, ਜਵਾਈ ਵੀਰੂਪਕਸ਼ੱਪਾ ਯਾਮਾਕਨ ਮਰਾਡੀ, ਮੁੱਖ ਮੰਤਰੀ ਦੀ ਪੁੱਤਰੀ ਪਦਮਾਵਤੀ ਦੇ ਜਵਾਈ ਸੰਜੇ ਸ਼੍ਰੀ, ਸਹਿਕਾਰਿਤਾ ਮੰਤਰੀ ਐੱਸ.ਟੀ. ਸੋਮੇਸ਼ਵਰ ਅਤੇ ਹੋਰਾਂ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੇ ਹੁਕਮ ਦਿੱਤੇ ਜਾਣ ਦੀ ਮੰਗ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News