ਮਾਂ ਨਾਲ ਮੰਦਰ ਤੋਂ ਘਰ ਆ ਰਹੇ 2 ਸਾਲਾ ਮਾਸੂਮ 'ਤੇ ਕੁੱਤੇ ਨੇ ਕੀਤਾ ਹਮਲਾ, ਇੰਝ ਬਚੀ ਜਾਨ

Wednesday, Jan 24, 2024 - 05:35 PM (IST)

ਮਾਂ ਨਾਲ ਮੰਦਰ ਤੋਂ ਘਰ ਆ ਰਹੇ 2 ਸਾਲਾ ਮਾਸੂਮ 'ਤੇ ਕੁੱਤੇ ਨੇ ਕੀਤਾ ਹਮਲਾ, ਇੰਝ ਬਚੀ ਜਾਨ

ਨਵੀਂ ਦਿੱਲੀ- ਦਿੱਲੀ 'ਚ ਇਕ ਬੱਚੇ ਉੱਪਰ ਕੁੱਤੇ ਨੇ ਹਮਲਾ ਕਰ ਦਿੱਤਾ। ਜਿਸ ਦਾ ਸੀ.ਸੀ.ਟੀ.ਵੀ. ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਿੱਲੀ ਦੇ ਸ਼ਾਹਦਰਾ ਇਲਾਕੇ 'ਚ ਇਕ ਪਾਲਤੂ ਕੁੱਤੇ ਨੇ 2 ਸਾਲਾ ਮਾਸੂਮ 'ਤੇ ਅਚਾਨਕ ਹਮਲਾ ਕਰ ਦਿੱਤਾ। ਉੱਥੇ ਹੀ ਬਹਾਦਰ ਮਾਂ ਨੇ ਹਿੰਮਤ ਕਰ ਕੇ ਬੱਚੇ ਨੂੰ ਕੁੱਤੇ ਦੇ ਜਬੜੇ ਤੋਂ ਕੱਢ ਕੇ ਉਸ ਦੀ ਜਾਨ ਬਚਾਈ। ਇਸ ਦੌਰਾਨ ਕੁਝ ਹੋਰ ਲੋਕ ਮਦਦ ਨੂੰ ਆਏ ਤਾਂ ਇਕ ਕੁੱਤੇ ਨੂੰ ਪਿੱਛੇ ਹਟਾਇਆ, ਇੰਨੇ ਹੀ ਦੂਜੇ ਕੁੱਤੇ ਨੇ ਬੱਚੇ 'ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਰਾਮਲੀਲਾ 'ਚ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੀ ਮੰਚ 'ਤੇ ਦਿਲ ਦਾ ਦੌਰਾ ਪੈਣ ਨਾਲ ਮੌਤ

ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਜ਼ਖਮੀ ਬੱਚੇ ਦੇ ਪਿਤਾ ਤਨੁਜ ਨਾਰੰਗ ਦਾ ਬਿਆਨ ਦਰਜ ਕੀਤਾ ਗਿਆ।'' ਨਾਰੰਗ ਨੇ ਪੁਲਸ ਨੂੰ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 7.30 ਵਜੇ ਉਸ ਦੀ ਪਤਨੀ ਆਪਣੇ ਪੁੱਤ ਨਾਲ ਮੰਦਰ ਤੋਂ ਆ ਰਹੀ ਸੀ, ਉਦੋਂ ਗੁਆਂਢੀ ਆਸ਼ਾ ਗੌੜ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਸ ਦੇ 2 ਕੁੱਤਿਆਂ ਨੇ ਬੱਚੇ 'ਤੇ ਹਮਲਾ ਕਰ ਦਿੱਤਾ। ਅਧਿਕਾਰੀ ਨੇ ਕਿਹਾ,''ਆਸ਼ਾ ਗੌੜ ਅਤੇ ਉਸ ਦੇ ਪਤੀ ਸੁਨੀਲ ਗੌੜ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 289 ਅਤੇ 337 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News