ਨਿੱਜੀ ਡਾਟਾ ਬਿੱਲ ਭੇਜਿਆ ਗਿਆ ਸਾਂਝੀ ਸਿਲੈਕਟ ਕਮੇਟੀ ਕੋਲ

12/11/2019 10:40:33 PM

ਨਵੀਂ ਦਿੱਲੀ – ਵਿਰੋਧੀ ਧਿਰ ਦੀ ਮੰਗ ’ਤੇ ਨਿੱਜੀ ਡਾਟਾ ਸੁਰੱਖਿਆ ਬਿੱਲ 2019 ਨੂੰ ਸਾਂਝੀ ਸਿਲੈਕਟ ਕਮੇਟੀ ਕੋਲ ਬੁੱਧਵਾਰ ਭੇਜ ਦਿੱਤਾ ਗਿਆ। ਕਾਨੂੰਨ ਅਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ ਵਿਚ ਇਸ ਸਬੰਧੀ ਪ੍ਰਸਤਾਵ ਪੇਸ਼ ਕੀਤਾ ਅਤੇ ਕਿਹਾ ਕਿ ਉਕਤ ਕਮੇਟੀ 30 ਮੈਂਬਰਾਂ ’ਤੇ ਆਧਾਰਿਤ ਹੋਵੇਗੀ। ਇਸ ਵਿਚ ਲੋਕ ਸਭਾ ਦੇ 20 ਅਤੇ ਰਾਜ ਸਭਾ ਦੇ 10 ਮੈਂਬਰ ਹਨ। ਲੋਕ ਸਭਾ ਵਿਚੋਂ ਮੀਨਾਕਸ਼ੀ ਲੇਖੀ, ਪੀ. ਪੀ. ਚੌਧਰੀ, ਐੱਸ. ਐੱਸ. ਆਹਲੂਵਾਲੀਆ, ਤੇਜਸਵੀ ਸੂਰੀਆ, ਰਾਜਵਰਧਨ ਿਸੰਘ ਰਾਠੌਰ, ਅਜੇ ਭੱਟ, ਸੰਜੇ ਜਾਇਸਵਾਲ, ਕਿਰੀਟ ਸੋਲੰਕੀ, ਹਿਨਾ ਗਾਵਿਤ, ਅਰਵਿੰਦ ਧਰਮਪੁਰੀ, ਉਦੇ ਪ੍ਰਤਾਪ ਿਸੰਘ, ਰਾਜੀਵ ਰੰਜਨ ਸਿੰਘ, ਐੱਸ. ਜੋਤੀਮਣੀ, ਕਨੀਮੋਝੀ, ਸ਼੍ਰੀਕਾਂਤ ਏਕਨਾਥ ਸ਼ਿੰਦੇ, ਭਰਤ ਹਰੀ ਮਹਿਤਾਬ, ਗੌਰਵ ਗੋਗੋਈ, ਪ੍ਰੋ. ਸੌਗਤ ਰਾਏ, ਪੀ. ਵੀ. ਮਿਥੁਨ ਰੈੱਡੀ ਅਤੇ ਰਿਤੇਸ਼ ਪਾਂਡੇ ਹੋਣਗੇ। ਉਨ੍ਹਾਂ ਕਿਹਾ ਕਿ ਰਾਜ ਸਭਾ ਨੂੰ 10 ਮੈਂਬਰਾਂ ਦੇ ਨਾਂ ਭੇਜਣ ਲਈ ਕਿਹਾ ਗਿਆ ਹੈ।

ਤ੍ਰਿਣਮੂਲ ਕਾਂਗਰਸ ਦੇ ਨੇਤਾ ਸੰਦੀਪ ਬੰਦੋਪਾਧਿਆਏ ਨੇ ਕਿਹਾ ਕਿ ਸੌਗਤ ਰਾਏ ’ਤੇ ਪਹਿਲਾਂ ਹੀ ਬਹੁਤ ਜ਼ਿੰਮੇਵਾਰੀਆਂ ਹਨ, ਇਸ ਲਈ ਉਨ੍ਹਾਂ ਦੀ ਥਾਂ ਮਹੂਆ ਮੋਇਤਰਾ ਨੂੰ ਸ਼ਾਮਲ ਕਰ ਲਿਆ ਜਾਏ ਪਰ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਨੇ ਕਿਹਾ ਕਿ ਉਹ ਚਰਚਾ ਕਰ ਕੇ ਇਸ ਸਬੰਧੀ ਕੁਝ ਦੱਸਣਗੇ। ਪ੍ਰਸਾਦ ਨੇ ਕਿਹਾ ਕਿ ਰਾਏ ਇਕ ਵਿਦਵਾਨ ਸੰਸਦ ਮੈਂਬਰ ਹਨ, ਇਸ ਲਈ ਉਨ੍ਹਾਂ ਦੀ ਯੋਗਤਾ ਦਾ ਲਾਭ ਲੈਣਾ ਚਾਹੀਦਾ ਹੈ। ਬਾਅਦ ਵਿਚ ਫੈਸਲਾ ਹੋਇਆ ਕਿ ਮੋਇਤਰਾ ਨੂੰ ਹੀ ਸੌਗਤ ਰਾਏ ਦੀ ਥਾਂ ਮੈਂਬਰ ਲਿਆ ਜਾਏਗਾ। ਇਸ ਤੋਂ ਪਹਿਲਾਂ ਬਿੱਲ ਪੇਸ਼ ਕਰਨ ਦੇ ਮੁੱਦੇ ’ਤੇ ਵੱਖ-ਵੱਖ ਵਿਰੋਧੀ ਮੈਂਬਰਾਂ ਨੇ ਤਿੱਖਾ ਵਿਰੋਧ ਪ੍ਰਗਟ ਕੀਤਾ।


Inder Prajapati

Content Editor

Related News