ਨੌਜਵਾਨ ਨੇ ਗਰਭਵਤੀ ਸੱਸ ਅਤੇ ਪਤਨੀ 'ਤੇ ਪੈਟਰੋਲ ਛਿੜਕ ਕੇ ਲਾਈ ਅੱਗ

Saturday, Oct 29, 2022 - 03:24 PM (IST)

ਸਹਾਰਨਪੁਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਪਤਨੀ ਨੂੰ ਲੈਣ ਗਏ ਸਹੁਰੇ ਘਰ ਗਏ ਪਤੀ ਨੇ ਪਤਨੀ ਨੂੰ ਨਾ ਭੇਜਣ ਤੋਂ ਨਾਰਾਜ਼ ਹੋ ਕੇ ਆਪਣੀ ਗਰਭਵਤੀ ਸੱਸ ਅਤੇ ਪਤਨੀ ਨੂੰ ਅੱਗ ਲਗਾ ਦਿੱਤੀ। ਇਸ ਕਾਰਨ ਸੱਸ ਦੀ ਦਰਦਨਾਕ ਮੌਤ ਹੋ ਗਈ ਅਤੇ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ਹਿਰ ਦੇ ਜਨਕਪੁਰੀ ਇਲਾਕੇ 'ਚ ਪੁਲਸ ਚੌਕੀ ਟਰਾਂਸਪੋਰਟ ਨਗਰ ਦੀ ਕ੍ਰਿਸ਼ਨਧਾਮ ਕਾਲੋਨੀ 'ਚ ਵਾਪਰੀ। ਇਸ 'ਚ 25 ਸਾਲਾ ਨੌਜਵਾਨ ਨਿਤਿਨ ਆਪਣੀ ਪਤਨੀ ਰਿਤਿਕਾ ਨੂੰ ਲੈਣ ਆਪਣੇ ਸਹੁਰੇ ਘਰ ਗਿਆ ਸੀ। ਪਤਨੀ ਨੂੰ ਨਾਲ ਨਾ ਭੇਜਣ ਕਾਰਨ ਹੋਏ ਝਗੜੇ 'ਚ ਨਿਤਿਨ ਨੇ ਅੱਜ ਯਾਨੀ ਸ਼ਨੀਵਾਰ ਤੜਕੇ 4.30 ਵਜੇ 45 ਸਾਲਾ ਗਰਭਵਤੀ ਸੱਸ ਪਾਇਲ ਅਤੇ ਰਿਤਿਕਾ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਜਿਸ ਕਾਰਨ ਪਾਇਲ ਦੀ ਦਰਦਨਾਕ ਮੌਤ ਹੋ ਗਈ, ਜਦਕਿ 18 ਸਾਲਾ ਪਤਨੀ ਰਿਤਿਕਾ 80 ਫੀਸਦੀ ਝੁਲਸ ਗਈ। ਉਸ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ। ਐੱਸ.ਪੀ. ਸਿਟੀ ਅਭਿਮਨਿਊ ਮੰਗਲੀਕ ਨੇ ਦੱਸਿਆ ਕਿ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਸੂਚਨਾ ਮਿਲਣ ’ਤੇ ਉਹ ਏ.ਐੱਸ.ਪੀ. ਪ੍ਰੀਤੀ ਯਾਦਵ, ਥਾਣਾ ਮੁਖੀ ਅਵਿਨਾਸ਼ ਗੌਤਮ ਆਦਿ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜੇ। ਉਦੋਂ ਤੱਕ ਪਾਇਲ ਦੀ ਮੌਤ ਹੋ ਚੁੱਕੀ ਸੀ ਅਤੇ ਰਿਤਿਕਾ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ। ਮੁਲਜ਼ਮ 25 ਸਾਲਾ ਨਿਤਿਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮਲੀ ਦੇ ਰਹਿਣ ਵਾਲੇ ਨਿਤਿਨ ਦਾ 2-3 ਸਾਲ ਪਹਿਲਾਂ ਰਿਤਿਕਾ ਨਾਲ ਪ੍ਰੇਮ ਵਿਆਹ ਹੋਇਆ ਸੀ। ਪਿਛਲੇ ਕੁਝ ਸਮੇਂ ਤੋਂ ਰਿਤਿਕਾ ਸਹਾਰਨਪੁਰ ਸਥਿਤ ਆਪਣੇ ਪੇਕੇ ਘਰ ਰਹਿ ਰਹੀ ਸੀ। ਨਿਤਿਨ ਵੀ ਕਰੀਬ ਇਕ ਮਹੀਨੇ ਤੋਂ ਉਸ ਦੇ ਨਾਲ ਰਹਿ ਰਿਹਾ ਸੀ। ਉਸ ਦੇ ਗੁਆਂਢੀਆਂ ਮੁਤਾਬਕ ਨਿਤਿਨ ਰਿਤਿਕਾ ਨੂੰ ਆਪਣੇ ਘਰ ਲਿਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੀ ਸੱਸ ਪਾਇਲ ਉਸ ਨੂੰ ਭੇਜਣ ਦਾ ਵਿਰੋਧ ਕਰ ਰਹੀ ਸੀ। ਇਸ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਨਿਤਿਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਅਨੁਸਾਰ ਮ੍ਰਿਤਕ ਪਾਇਲ ਦੇ ਵੱਡੇ ਭਰਾ ਪ੍ਰੀਤਮ ਕੁਮਾਰ ਪੁੱਤਰ ਪੁਰਸ਼ੋਤਮ ਦਾਸ ਵਾਸੀ ਗੜ੍ਹੀ ਮਲੂਕ ਨਗਰ ਕੋਤਵਾਲੀ ਇਲਾਕਾ ਨੇ ਥਾਣਾ ਜਨਕਪੁਰੀ 'ਚ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਜਵਾਈ ਨਿਤਿਨ ਨੇ ਉਸ ਦੀ ਭੈਣ ’ਤੇ ਅਤੇ ਭਾਣਜੀ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਜਿਸ 'ਚ ਉਸ ਦੀ ਭੈਣ ਦੀ ਸੜਨ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਭਾਣਜੀ ਰੀਤਿਕਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਅਨੁਸਾਰ ਪਾਇਲ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਉਹ ਕੁਝ ਸਮੇਂ ਤੋਂ 28 ਸਾਲਾ ਨੌਜਵਾਨ ਆਸ਼ੂ ਕਸ਼ਯਪ ਨਾਲ ਰਹਿ ਰਹੀ ਸੀ। ਉਹ ਵੀ ਇਸੇ ਮਕਾਨ 'ਚ ਨਾਲ ਰਹਿੰਦਾ ਸੀ। ਆਸ਼ੂ ਕਸ਼ਯਪ ਨੂੰ ਬਾਈਕ ਚੋਰੀ ਦੇ ਇਕ ਮਾਮਲੇ 'ਚ ਹਰਿਆਣਾ ਪੁਲਸ 14-15 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ ਸੀ। ਪੁਲਸ ਅਨੁਸਾਰ ਪਾਇਲ ਦੇ ਮਕਾਨ ਮਾਲਕ ਸੰਜੇ ਕ੍ਰਿਸ਼ਨਾ ਨੇ ਕਰੀਬ 4.30 ਵਜੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ।


DIsha

Content Editor

Related News