ਵਾਰਾਣਸੀ ਦੇ ਮੰਦਰਾਂ ''ਚੋਂ ਸਾਈਂ ਬਾਬਾ ਦੀਆਂ ਮੂਰਤੀਆਂ ਹਟਾਉਣ ਵਾਲਾ ਵਿਅਕਤੀ ਹਿਰਾਸਤ

Thursday, Oct 03, 2024 - 10:14 AM (IST)

ਵਾਰਾਣਸੀ (ਯੂਪੀ) : ਵਾਰਾਣਸੀ ਦੇ ਵੱਖ-ਵੱਖ ਮੰਦਰਾਂ 'ਚੋਂ ਸਾਈਂ ਬਾਬਾ ਦੀਆਂ ਮੂਰਤੀਆਂ ਨੂੰ ਹਟਾਉਣ ਵਾਲੇ ਕਥਿਤ ਹਿੰਦੂ ਸੰਗਠਨ ਦੇ ਮੁਖੀ ਨੂੰ ਪੁਲਸ ਨੇ ਬੁੱਧਵਾਰ ਦੇਰ ਰਾਤ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਦੇ ਡਿਪਟੀ ਕਮਿਸ਼ਨਰ ਗੌਰਵ ਬੰਸਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਹਿੰਦੂ ਸੰਗਠਨ 'ਸਨਾਤਨ ਰਕਸ਼ਕ ਦਲ' ਦੇ ਮੁਖੀ ਅਜੇ ਸ਼ਰਮਾ ਨੂੰ ਬੁੱਧਵਾਰ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਸ਼ਰਮਾ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਹੁਣ ਤੱਕ ਉਹ ਲੋਹਟੀਆ ਸਥਿਤ ਵੱਡਾ ਗਣੇਸ਼ ਮੰਦਰ ਸਮੇਤ 14 ਮੰਦਰਾਂ ਤੋਂ ਸਾਈਂ ਬਾਬਾ ਦੀ ਮੂਰਤੀ ਹਟਾ ਚੁੱਕੇ ਹਨ। ਬਾਕੀ 50 ਮੰਦਰਾਂ ਤੋਂ ਸਾਈਂ ਬਾਬਾ ਦੀਆਂ ਮੂਰਤੀਆਂ ਹਟਾ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ - ਸੱਪਾਂ ਦਾ ਘਰ ਬਣੀ ਪੰਜਾਬ ਦੀ ਇਹ ਤਹਿਸੀਲ, ਮੰਜ਼ਰ ਦੇਖ ਹੈਰਾਨ ਰਹਿ ਗਏ ਲੋਕ

ਵਾਰਾਣਸੀ 'ਚ 'ਸਨਾਤਨ ਰਕਸ਼ਕ ਦਲ' ਵੱਲੋਂ ਲੋਹਟੀਆ ਸਥਿਤ ਬਡਾ ਗਣੇਸ਼ ਮੰਦਰ 'ਚੋਂ ਸਾਈਂ ਬਾਬਾ ਦੀ ਮੂਰਤੀ ਹਟਾਉਣ ਤੋਂ ਬਾਅਦ ਵਾਰਾਣਸੀ ਦੇ ਸਾਈਂ ਭਗਤਾਂ ਅਤੇ ਸਾਈਂ ਮੰਦਰ ਦੇ ਪ੍ਰਬੰਧਕਾਂ ਨੇ ਬੁੱਧਵਾਰ ਨੂੰ ਮੀਟਿੰਗ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਸ਼੍ਰੀ ਸਾਈਂ ਮੰਦਰ ਦੇ ਪ੍ਰਬੰਧਨ ਨਾਲ ਜੁੜੇ ਅਭਿਸ਼ੇਕ ਸ਼੍ਰੀਵਾਸਤਵ ਨੇ ਦੱਸਿਆ ਕਿ ਵਾਰਾਣਸੀ ਦੇ ਸਾਈਂ ਮੰਦਰ ਦੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਨੇ ਮੀਟਿੰਗ ਕਰਕੇ ਸਾਈਂ ਮੰਦਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਸ੍ਰੀਵਾਸਤਵ ਨੇ ਕਿਹਾ ਕਿ ਅਜਿਹੀ ਹਰਕਤ ਵਾਰਾਣਸੀ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੋਹਟੀਆ ਸਥਿਤ ਬਾਡਾ ਗਣੇਸ਼ ਮੰਦਰ ਤੋਂ ਸਾਈਂ ਬਾਬਾ ਦੀ ਮੂਰਤੀ ਹਟਾਉਣ ਦੀ ਸੂਚਨਾ ਸੋਸ਼ਲ ਮੀਡੀਆ ਤੋਂ ਮਿਲੀ ਹੈ। ਜੇਕਰ ਕਿਸੇ ਨੂੰ ਸਾਈਂ ਬਾਬਾ ਦੀ ਮੂਰਤੀ ਲਗਾਉਣ 'ਤੇ ਕੋਈ ਇਤਰਾਜ਼ ਹੈ ਤਾਂ ਉਹ ਸਾਈਂ ਬਾਬਾ ਦੀ ਮੂਰਤੀ ਉਸ ਨੂੰ ਸੌਂਪੇ ਅਤੇ ਉਸ ਦੀ ਬੇਅਦਬੀ ਨਾ ਕਰਨ।

ਇਹ ਵੀ ਪੜ੍ਹੋ - ਵੱਡੀ ਖ਼ਬਰ! ਅਕਤੂਬਰ ਦੇ ਪਹਿਲੇ ਹਫ਼ਤੇ 3 ਦਿਨ ਛੁੱਟੀ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News