PSA ਦੇ ਅਧੀਨ ਹਿਰਾਸਤ ''ਚ ਲਿਆ ਗਿਆ ਗੈਰ-ਕਾਨੂੰਨੀ ਗਤੀਵਿਧੀਆਂ ''ਚ ਸ਼ਾਮਲ ਵਿਅਕਤੀ
Tuesday, Jul 30, 2024 - 01:48 PM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਇਕ ਵਿਅਕਤੀ ਨੂੰ ਜਨਤਕ ਸੁਰੱਖਿਆ ਐਕਟ (ਪੀ.ਐੱਸ.ਏ.) ਦੇ ਅਧੀਨ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਅਸਲਮ ਉਰਫ਼ ਕਾਰੀ ਨੂੰ ਰਾਜੌਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਆਦੇਸ਼ 'ਤੇ ਪੀ.ਐੱਸ.ਏ. ਦੇ ਅਧੀਨ ਹਿਰਾਸਤ 'ਚ ਲਿਆ ਗਿਆ ਅਤੇ ਜ਼ਿਲ੍ਹਾ ਜੇਲ੍ਹ 'ਚ ਰੱਖਿਆ ਗਿਆ। ਅਸਲਮ ਮੂਲ ਰੂਪ ਨਾਲ ਖੋਰੀਵਾਲੀ-ਦਰਹਾਲ ਪਿੰਡ ਦਾ ਵਾਸੀ ਹੈ ਅਤੇ ਇਸ ਤੋਂ ਪਹਿਲੇ 2012 'ਚ ਥਾਣਾ ਮੰਡੀ ਪੁਲਸ ਥਾਣੇ 'ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਸੀ.ਆਰ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਇਕ ਅਪਰਾਧਕ ਮਾਮਲੇ 'ਚ ਉਸ ਦਾ ਨਾਂ ਦਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ,''ਆਪਣੇ ਵਿਰੋਧੀ ਕੰਮਾਂ ਲਈ ਮਾਮਲਾ ਦਰਜ ਹੋਣ ਅਤੇ ਉਸ ਨੂੰ ਜ਼ਿਲਾਬਦਰ ਕੀਤੇ ਜਾਣ ਦੇ ਬਾਵਜੂਦ ਉਹ ਆਪਣੇ ਤੌਰ-ਤਰੀਕਿਆਂ 'ਚ ਸੁਧਾਰ ਨਹੀਂ ਕਰ ਰਿਹਾ ਹੈ ਅਤੇ ਲਗਾਤਾਰ ਗੈਰ-ਕਾਨੂੰਨੀ ਕੰਮਾਂ 'ਚ ਸ਼ਾਮਲ ਹੈ। ਇਸ ਦੌਰਾਨ ਉਹ ਸ਼ਾਂਤੀ ਅਤੇ ਵਿਵਸਥਾ ਲਈ ਗੰਭੀਰ ਖ਼ਤਰਾ ਪੈਦਾ ਕਰ ਰਿਹਾ ਹੈ।'' ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਦਫ਼ਤਰ, ਰਾਜੌਰੀ ਵਲੋਂ ਇਕ ਪੂਰੀ ਰਿਪੋਰਟ ਤਿਆਰ ਕਰ ਕੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਨੇ ਪੀ.ਐੱਸ.ਏ. ਦੇ ਅਧੀਨ ਉਸ ਦੀ ਨਜ਼ਰਬੰਦੀ ਦਾ ਆਦੇਸ਼ ਜਾਰੀ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8