ਮੁੰਬਈ ਲੋਕਲ ਟਰੇਨਾਂ ''ਚ ਟੀਚਰਾਂ, ਹੋਰ ਸਕੂਲ ਸਟਾਫ ਨੂੰ ਮਿਲੀ ਯਾਤਰਾ ਦੀ ਮਨਜ਼ੂਰੀ
Saturday, Nov 14, 2020 - 02:10 AM (IST)
ਨਵੀਂ ਦਿੱਲੀ - ਰੇਲ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੇਲਵੇ ਸਕੂਲਾਂ ਦੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਨੂੰ ਮੁੰਬਈ 'ਚ ਵਿਸ਼ੇਸ਼ ਉਪ ਨਗਰੀ ਸੇਵਾਵਾਂ ਰਾਹੀਂ ਯਾਤਰਾ ਕਰਨ ਦੀ ਮਨਜ਼ੂਰੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਸਾਫਰਾਂ ਨੂੰ ਅਜੇ ਤੱਕ ਯਾਤਰਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਉਨ੍ਹਾਂ ਨੂੰ ਅਪੀਲ ਹੈ ਕਿ ਉਹ ਜਲਦਬਾਜ਼ੀ 'ਚ ਸਟੇਸ਼ਨਾਂ 'ਤੇ ਜਾਣ ਤੋਂ ਬਚਣ। ਉਨ੍ਹਾਂ ਕਿਹਾ ਕਿ ਦੇਸ਼ 'ਚ ਹੌਲੀ-ਹੌਲੀ ਰੇਲਵੇ ਦੀਆਂ ਸੇਵਾਵਾਂ ਸ਼ੁਰੂ ਹੋ ਰਹੀ ਹਨ। ਜਿੱਥੇ ਲਾਕਡਾਊਨ 'ਚ ਬਹੁਤ ਘੱਟ ਟਰੇਨਾਂ ਦਾ ਸੰਚਾਲਨ ਹੋ ਰਿਹਾ ਸੀ, ਉਥੇ ਹੀ ਹੁਣ ਮੁੜ ਰੇਲ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ। ਆਉਣ ਵਾਲੇ ਦਿਨਾਂ 'ਚ ਹੋਰ ਕਈ ਰੁਟਾਂ 'ਤੇ ਵੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਪਿਊਸ਼ ਗੋਇਲ ਨੇ ਕਿਹਾ ਕਿ ਆਉਣ ਵਾਲਾ ਸਾਲ ਵਧੀਆ ਹੋਵੇਗਾ।
1 ਨਵੰਬਰ ਤੋਂ ਮੁੰਬਈ 'ਚ ਸ਼ੁਰੂ ਹੋਈ ਸੀ 610 ਵਾਧੂ ਸਪੇਸ਼ਲ ਸਭ ਅਰਬਨ ਟਰੇਨ
ਇਸ ਤੋਂ ਪਹਿਲਾਂ ਰੇਲਵੇ ਨੇ 1 ਨਵੰਬਰ ਤੋਂ ਮੁੰਬਈ 'ਚ 610 ਵਾਧੂ ਸਭ ਅਰਬਨ ਟਰੇਨਾਂ ਨੂੰ ਚਲਾਉਣਾ ਸ਼ੁਰੂ ਕੀਤਾ ਸੀ। ਇਹ 610 ਟਰੇਨਾਂ ਮੁੰਬਈ 'ਚ ਮੌਜੂਦਾ ਚੱਲ ਰਹੇ 1410 ਟਰੇਨਾਂ ਤੋਂ ਇਲਾਵਾ ਹਨ। ਇਨ੍ਹਾਂ ਟਰੇਨ ਸੇਵਾਵਾਂ ਨਾਲ ਮੁੰਬਈ 'ਚ ਵਿਸ਼ੇਸ਼ ਸਬ ਅਰਬਨ ਟਰੇਨਾਂ ਸੇਵਾਵਾਂ ਦੀ ਗਿਣਤੀ ਵੱਧਕੇ 2020 ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਰੇਲਵੇ ਨੇ 15 ਜੂਨ ਨੂੰ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ 'ਚ ਕੰਮ ਕਰ ਰਹੇ ਵਿਅਕਤੀਆਂ ਲਈ ਸਬ ਅਰਬਨ ਟਰੇਨ ਸੇਵਾਵਾਂ ਨੂੰ ਮੁੜ ਸ਼ੁਰੂ ਕੀਤਾ ਸੀ।