ਮਹਾਮਾਰੀ ਦੌਰਾਨ ਤਣਾਅ ਸਹਿ ਚੁੱਕੇ ਲੋਕਾਂ ’ਚ ਕੋਰੋਨਾ ਇਨਫੈਕਸ਼ਨ ਦਾ ਖਤਰਾ ਜ਼ਿਆਦਾ
Monday, Jan 17, 2022 - 01:39 AM (IST)
ਨਵੀਂ ਦਿੱਲੀ (ਨੈਸ਼ਨਲ ਡੈਸਕ)- ਇਕ ਨਵੀਂ ਸਟੱਡੀ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਵਿਸ਼ਵੀ ਮਹਾਮਾਰੀ ਦੇ ਆਰੰਭਿਕ ਦੌਰ ’ਚ ਤਣਾਅ, ਚਿੰਤਾ ਅਤੇ ਡਿਪਰੈਸ਼ਨ ਮਹਿਸੂਸ ਹੋਈ, ਉਨ੍ਹਾਂ ਲਈ ਕੋਰੋਨਾ ਵੱਡਾ ਖਤਰਾ ਹੋ ਸਕਦਾ ਹੈ। ਯੂ. ਕੇ. ਯੂਨੀਵਰਸਿਟੀ ਆਫ ਨਟਿੰਘਮ ਦੇ ਸਕੂਲ ਆਫ ਮੈਡੀਸਨ ਦੀ ਪ੍ਰੋਫੈਸਰ ਕਵਿਤਾ ਵੇਧਰਾ ਦੀ ਅਗਵਾਈ ’ਚ ਕੀਤੀ ਗਈ ਇਸ ਸਟੱਡੀ ’ਚ ਕਿੰਗਸ ਕਾਲਜ ਲੰਡਨ ਅਤੇ ਨਿਊਜ਼ੀਲੈਂਡ ਦੀ ਆਕਲੈਂਡ ਯੂਨੀਵਰਸਿਟੀ ਦੇ ਖੋਜੀਆਂ ਨੇ ਵੀ ਸਹਿਯੋਗ ਦਿੱਤਾ। ਇਸ ਸਟੱਡੀ ’ਚ ਦੱਸਿਆ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦੌਰ ’ਚ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਦਾ ਡੂੰਘਾ ਸਬੰਧ ਪਾਇਆ ਗਿਆ ਹੈ। ਰਿਸਰਚ ’ਚ ਕਿਹਾ ਗਿਆ ਹੈ ਕਿ ਵਿਸ਼ਵੀ ਮਹਾਮਾਰੀ ਦਾ ਸਬੰਧ ਮਾਨਸਿਕ ਸਿਹਤ ਨਾਲ ਵੀ ਜੁੜਿਆ ਹੋਇਆ ਹੈ। ਸਟੱਡੀ ’ਚ ਦਾਅਵਾ ਕੀਤਾ ਗਿਆ ਹੈ ਕਿ ਇਸ ਬੀਮਾਰੀ ਦੀ ਗੰਭੀਰਤਾ ਮਾਨਸਿਕ ਸਥਿਤੀ ਨੂੰ ਵੀ ਦਰਸਾਉਂਦੀ ਹੈ। ਇਸ ਸਟੱਡੀ ਦਾ ਨਤੀਜਾ ਏਨਲਜ਼ ਆਫ ਬਿਹੇਵਅਰਲ ਮੈਡੀਸਨ ਜਨਰਲ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ 146 ਦੌੜਾਂ ਨਾਲ ਹਰਾ ਕੇ ਆਸਟਰੇਲੀਆ ਨੇ ਏਸ਼ੇਜ਼ ਸੀਰੀਜ਼ 4-0 ਨਾਲ ਆਪਣੇ ਨਾਂ ਕੀਤੀ
ਕੀ ਕਹਿੰਦੇ ਨੇ ਜਾਣਕਾਰ-
ਪ੍ਰੋਫੈਸਰ ਕਵਿਤਾ ਵੇਧਰਾ ਅਨੁਸਾਰ ਜਨਤਕ ਸਿਹਤ ਨੀਤੀਆਂ ਬਣਾਉਂਦੇ ਹੋਏ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਸਾਡੇ ਸਮਾਜ ’ਚ ਜ਼ਿਆਦਾ ਪ੍ਰੇਸ਼ਾਨ ਲੋਕਾਂ ਲਈ ਕੋਰੋਨਾ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਡਾਟਾ ਦੱਸਦਾ ਹੈ ਕਿ ਵਧਿਆ ਹੋਇਆ ਤਣਾਅ, ਚਿੰਤਾ ਅਤੇ ਡਿਪਰੈਸ਼ਨ ਨਾ ਕੇਵਲ ਮਹਾਮਾਰੀ ਨਾਲ ਜਿਊਣ ਦਾ ਨਤੀਜਾ ਹੈ, ਬਲਕਿ ਅਜਿਹੇ ਕਾਰਕ ਵੀ ਹੋ ਸਕਦੇ ਹਨ ਜੋ ਸਾਡੇ ਸਾਰਸ-ਕੋਵ-2 ਹੋਣ ਦੇ ਜ਼ੋਖਮ ਨੂੰ ਵੀ ਵਧਾਉਂਦੇ ਹਨ। ਕਿੰਗਸ ਕਾਲਜ ਲੰਡਨ ’ਚ ਬੌਧਿਕ ਵਿਵਹਾਰ ਮਨੋਵਿਗਿਆਨ ਦੀ ਪ੍ਰੋਫੈਸਰ ਟੂਡੀ ਚੇਲਡਰ ਦਾ ਕਹਿਣਾ ਹੈ ਕਿ ਪਿਛਲੀ ਸਟੱਡੀ ਨੇ ਸੰਕਟ ਅਤੇ ਵਾਇਰਲ ਇਨਫੈਕਸ਼ਨ ਦੇ ਵਿਕਾਸ ਵਿਚਾਲੇ ਇਕ ਸਪੱਸ਼ਟ ਸਬੰਧ ਵਿਖਾਇਆ ਹੈ, ਜੋ ਇਕ ਖਤਰੇ ਦਾ ਸੰਕੇਤ ਦਿੰਦਾ ਹੈ।ਸਾਨੂੰ ਸਾਡੀ ਸਟੱਡੀ ਦੌਰਾਨ ਇਹ ਪਤਾ ਲੱਗਾ ਕਿ ਪ੍ਰੇਸ਼ਾਨੀ ਸੈਲਫ ਰਿਪੋਰਟਡ ਕੋਵਿਡ-19 ਇਨਫੈਕਸ਼ਨ ਨਾਲ ਜੁੜੀ ਸੀ ਤੇ ਅਗਲਾ ਕਦਮ ਇਹ ਪਤਾ ਕਰਨਾ ਹੈ ਕਿ ਕੀ ਇਹ ਜੋੜ ਕੰਫਰਮਡ ਇਨਫੈਕਸ਼ਨ ਵਾਲੇ ਲੋਕਾਂ ’ਚ ਪਾਇਆ ਜਾਂਦਾ ਹੈ?
ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਖਿਤਾਬ ਬਚਾਉਣ ਓਮਾਨ ਰਵਾਨਾ ਹੋਈ ਭਾਰਤੀ ਮਹਿਲਾ ਹਾਕੀ ਟੀਮ
ਸਟੱਡੀ ’ਚੋਂ ਕੀ ਨਿਕਲਿਆ?
ਨਿਊਜ਼ੀਲੈਂਡ ਦੀ ਆਕਲੈਂਡ ਯੂਨੀਵਰਸਿਟੀ ਨੇ 1100 ਲੋਕਾਂ ’ਤੇ ਕੀਤੀ ਗਈ ਲਟੱਡੀ ’ਚ ਪਤਾ ਲਗਾਇਆ ਕਿ ਪਹਿਲਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਵੱਧ ਹੋਇਆ ਹੈ। ਇਸ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਮਹਾਮਾਰੀ ਦੀ ਰੋਕਥਾਮ ’ਚ ਬਣਨ ਵਾਲੀਆਂ ਰਣਨੀਤੀਆਂ ’ਚ ਇਨ੍ਹਾਂ ਬਿੰਦੂਆਂ ਨੂੰ ਸ਼ਾਮਿਲ ਕਰ ਕੇ ਉਸ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।