ਭਾਰਤ ''ਚ ਸਮਲਿੰਗੀ ਵਿਆਹ ਦੀ ਮਨਜ਼ੂਰੀ ਚਾਹੁੰਦੇ ਹਨ ਲੋਕ : ਅਧਿਐਨ
Monday, Jun 10, 2019 - 12:22 AM (IST)
|ਨਵੀਂ ਦਿੱਲੀ - ਭਾਰਤ 'ਚ ਸਮਲਿੰਗਤਾ ਦੇ ਅਪਰਾਧੀਕਰਨ ਅਤੇ ਮਨਜ਼ੂਰੀ ਨੂੰ ਲੈ ਕੇ ਅਧਿਐਨ ਕੀਤਾ ਗਿਆ ਹੈ। ਇਸ 'ਚ 55 ਫੀਸਦੀ ਮਰਦ ਅਤੇ 82 ਫੀਸਦੀ ਔਰਤਾਂ ਨੇ ਮੰਨਿਆ ਹੈ ਕਿ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਨਜ਼ੂਰੀ ਦੇਣ ਦਾ ਸਮਾਂ ਆ ਗਿਆ ਹੈ। ਡੇਟਿੰਗ ਐਪ ਦੇ ਭਾਰਤ 'ਚ 2 ਲੱਖ ਲੋਕਾਂ ਦੇ ਇਕੱਠੇ ਕੀਤੇ ਗਏ ਅੰਕੜਿਆਂ 'ਚ ਸਾਹਮਣੇ ਆਇਆ ਹੈ ਕਿ 36 ਫੀਸਦੀ ਮਰਦ ਅਤੇ 15 ਫੀਸਦੀ ਔਰਤਾਂ ਨੇ ਕਿਹਾ ਹੈ ਕਿ ਕਿਸੇ ਸਿੱਟੇ 'ਤੇ ਨਹੀਂ ਪੁੱਜ ਸਕੇ ਹਨ। ਉੱਥੇ ਹੀ 82 ਫੀਸਦੀ ਮਰਦ ਅਤੇ 92 ਫੀਸਦੀ ਔਰਤਾਂ ਦਾ ਮੰਨਣਾ ਹੈ ਕਿ ਅਪਮਾਨ ਦੇ ਰੂਪ 'ਚ ਗੇ ਸ਼ਬਦ ਦੀ ਵਰਤੋਂ ਕਰਨੀ ਅਪਮਾਨਜਨਕ ਹੈ।