ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'

Sunday, Sep 08, 2024 - 06:34 PM (IST)

ਨੋਇਡਾ ਨਿਊਜ਼ : ਇੱਕ ਵਾਰ ਫਿਰ ਤੋਂ ਰੋਟੀ ਵਿੱਚ ਥੁੱਕ ਲਗਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਤੰਦੂਰ 'ਤੇ ਰੋਟੀ ਬਣਾਉਂਦੇ ਸਮੇਂ ਕਿਵੇਂ ਇਕ ਵਿਅਕਤੀ ਥੁੱਕ ਰਿਹਾ ਹੈ। ਇੱਕ ਵਾਰ ਨਹੀਂ... ਦੋ ਵਾਰ ਨਹੀਂ... ਤਿੰਨ ਵਾਰ ਨਹੀਂ... ਜਿੰਨੀਆਂ ਰੋਟੀਆਂ ਚੁੱਕੀਆਂ, ਉਨੀ ਵਾਰ ਥੁੱਕ। ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਕ ਵਿਅਕਤੀ ਰੋਟੀ 'ਤੇ ਥੁੱਕ ਰਿਹਾ ਹੈ। ਦਰਅਸਲ, ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ ਪਿਓ ਤੋਂ ਪਏ ਥੱਪੜ ਕਾਰਨ ਗੁੱਸੇ ਹੋਏ ਪੁੱਤ ਨੇ ਗਲੇ ਲਾਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਗ੍ਰੇਟਰ ਨੋਇਡਾ ਦੇ ਰਾਬੂਪੁਰ ਕਸਬੇ 'ਚ ਇਕ ਖਾਸ ਭਾਈਚਾਰੇ ਦੇ ਨੌਜਵਾਨ ਵਲੋਂ ਤੰਦੂਰੀ ਰੋਟੀ 'ਤੇ ਥੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਰੋਟੀ ਬਣਾਉਣ ਵਾਲੇ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੂਰਾ ਮਾਮਲਾ ਗ੍ਰੇਟਰ ਨੋਇਡਾ ਦੇ ਰਬੂਪੁਰਾ ਸ਼ਹਿਰ ਦਾ ਹੈ। ਜਿੱਥੇ ਇੱਕ ਏ-ਵਨ ਹੋਟਲ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਹੋਟਲ 'ਚ ਖਾਣਾ ਖਾ ਰਹੇ ਇਕ ਨੌਜਵਾਨ ਨੇ ਵੀਡੀਓ ਬਣਾ ਕੇ ਦੋਸ਼ ਲਗਾਇਆ ਹੈ ਕਿ ਰੋਟੀ ਬਣਾਉਣ ਵਾਲਾ ਨੌਜਵਾਨ ਰੋਟੀ ਬਣਾਉਂਦੇ ਸਮੇਂ ਉਸ 'ਚ ਥੁੱਕ ਰਿਹਾ ਹੈ। ਜਿਸ ਤੋਂ ਬਾਅਦ ਨੌਜਵਾਨ ਨੇ ਰੋਟੀ ਬਣਾਉਂਦੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

ਇਹ ਵੀ ਪੜ੍ਹੋ ਮੁੜ ਵਾਪਰੀ ਸ਼ਰਮਨਾਕ ਘਟਨਾ : 15 ਸਾਲਾ ਕੁੜੀ ਨਾਲ ਦਰਿੰਦਗੀ, ਸੜਕ 'ਤੇ ਮਿਲੀ ਬੇਹੋਸ਼

ਹਾਲਾਂਕਿ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਪੁਲਸ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਜ਼ੀਆਬਾਦ ਅਤੇ ਮੇਰਠ ਵਿੱਚ ਥੁੱਕ ਕੇ ਰੋਟੀ ਬਣਾਉਣ ਦਾ ਵੀਡੀਓ ਵਾਇਰਲ ਹੋ ਚੁੱਕਾ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਇਹ ਕਦੋਂ ਤੱਕ ਜਾਰੀ ਰਹੇਗਾ, ਕਿਉਂਕਿ ਇਹ ਕੋਈ ਪਹਿਲਾ ਜਾਂ ਦੂਜਾ ਮਾਮਲਾ ਨਹੀਂ ਹੈ। ਕੌਣ ਜਾਣਦਾ ਹੈ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਅਜਿਹੇ ਕਿੰਨੇ ਵੀਡੀਓ ਵਾਇਰਲ ਹੋ ਚੁੱਕੇ ਹਨ?

ਇਹ ਵੀ ਪੜ੍ਹੋ Weather Update : ਅੱਜ ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ, IMD ਦਾ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News