ਅਣਜਾਣ ਬੰਦੂਕਧਾਰੀਆਂ ਨੇ ਚਾਰ ਲੋਕਾਂ ਦਾ ਗੋਲੀ ਮਾਰ ਕੇ ਕੀਤਾ ਕਤਲ
Monday, Jun 30, 2025 - 05:59 PM (IST)

ਇੰਫਾਲ- ਮਣੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ 'ਚ ਅਣਪਛਾਤੇ ਬੰਦੂਕਧਾਰੀਆਂ ਨੇ 72 ਸਾਲਾ ਔਰਤ ਸਣੇ 4 ਲੋਕਾਂ ਦਾ ਸੋਮਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਮੋਂਗਜਾਂਗ ਪਿੰਡ ਕੋਲ ਦੁਪਹਿਰ 2 ਵਜੇ ਦੇ ਨੇੜੇ-ਤੇੜੇ ਹੋਇਆ, ਜਦੋਂ ਪੀੜਤ ਇਕ ਕਾਰ 'ਚ ਯਾਤਰਾ ਕਰ ਰਹੇ ਸਨ।
ਮੋਂਗਜਾਂਗ ਚੁਰਾਚਾਂਦਪੁਰ ਸ਼ਹਿਰ ਤੋਂ ਲਗਭਗ 7 ਕਿਲੋਮੀਟਰ ਦੂਰ ਹੈ। ਚੁਰਾਚਾਂਦਪੁਰ ਜ਼ਿਲ੍ਹਾ ਹੈੱਡ ਕੁਆਰਟਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚਾਰੇ ਲੋਕਾਂ ਨੂੰ ਨਜ਼ਦੀਕ ਤੋਂ ਗੋਲੀ ਮਾਰੀ ਗਈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਥੇਨਖੋਥਾਂਗ ਹਾਓਕਿਪ ਉਰਫ਼ ਥਾਪੀ (48), ਸੇਖੋਗਿਨ (34), ਲੇਂਗੋਉਹਾਓ (35) ਅਤੇ ਫਾਲਹਿੰਗ (72) ਵਜੋਂ ਹੋਈ ਹੈ। ਮੌਕੇ ਤੋਂ 12 ਤੋਂ ਵੱਧ ਖ਼ਾਲੀ ਕਾਰਤੂਸ ਬਰਾਮਦ ਕੀਤੇ ਗਏ। ਕਿਸੇ ਵੀ ਸੰਗਠਨ ਨੇ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਲਾਕੇ 'ਚ ਪੁਲਸ ਅਤੇ ਵਾਧੂ ਸੁਰੱਖਿਆ ਫ਼ੋਰਸਾਂ ਨੂੰ ਭੇਜਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e