ਸ਼ੂਟਿੰਗ ਦੌਰਾਨ ਅਦਾਕਾਰਾ ਸ਼ਿਲਪਾ ਦਾ ਗੋਲੀਆਂ ਮਾਰ ਕੇ ਕਤਲ! ਖ਼ਬਰ ਸੁਣ ਪਰਿਵਾਰ ਦੇ ਉੱਡੇ ਹੋਸ਼
Monday, Jul 21, 2025 - 01:53 PM (IST)

ਮੁੰਬਈ– 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਨੇ ਹਾਲ ਹੀ ਵਿੱਚ ਇਕ ਇੰਟਰਵਿਊ ਵਿੱਚ 1995 ਦੀ ਆਪਣੀ ਫਿਲਮ ‘ਰਘੁਵੀਰ’ ਦੀ ਸ਼ੂਟਿੰਗ ਦੌਰਾਨ ਫੈਲੀ ਮੌਤ ਦੀ ਅਫਵਾਹ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਸੂਮ ਪੋਤਰੇ ਦਾ ਗੋਲੀ ਮਾਰ ਕੇ ਕਤਲ
ਕਿਵੇਂ ਫੈਲੀ ਸੀ ਮੌਤ ਦੀ ਅਫਵਾਹ?
ਸ਼ਿਲਪਾ ਸ਼ਿਰੋਡਕਰ ਅਤੇ ਸੁਨੀਲ ਸ਼ੈੱਟੀ ਫਿਲਮ ‘ਰਘੁਵੀਰ’ ਦੀ ਸ਼ੂਟਿੰਗ ਲਈ ਕੁੱਲੂ ਮਨਾਲੀ ਵਿੱਚ ਸਨ। ਇਸ ਦੌਰਾਨ ਅਚਾਨਕ ਇਹ ਅਫਵਾਹ ਫੈਲ ਗਈ ਕਿ ਸ਼ਿਲਪਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅਖ਼ਬਾਰਾਂ ਦੀਆਂ ਹੈੱਡਲਾਈਨਜ਼ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ। ਸ਼ਿਲਪਾ ਨੇ ਦੱਸਿਆ, "ਜਦੋਂ ਮੈਂ ਹੋਟਲ ਦੇ ਕਮਰੇ ਵਿੱਚ ਵਾਪਸ ਆਈ, ਤਾਂ 20-25 ਮਿਸਡ ਕਾਲਾਂ ਆਈਆਂ ਹੋਈਆਂ ਸਨ। ਮੇਰੇ ਮਾਪੇ ਬਹੁਤ ਘਬਰਾਏ ਹੋਏ ਸਨ, ਕਿਉਂਕਿ ਉਨ੍ਹਾਂ ਨੇ ਵੀ ਇਹ ਖ਼ਬਰ ਪੜ੍ਹੀ ਸੀ।"
ਇਹ ਵੀ ਪੜ੍ਹੋ: ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ
ਘਬਰਾ ਗਏ ਮਾਪੇ
ਸ਼ਿਲਪਾ ਨੇ ਕਿਹਾ, "ਉਸ ਸਮੇਂ ਮੋਬਾਈਲ ਫੋਨ ਨਹੀਂ ਹੁੰਦੇ ਸਨ, ਮੇਰੇ ਪਿਤਾ ਜੀ ਹੋਟਲ 'ਚ ਫੋਨ ਕਰ ਰਹੇ ਸਨ। ਜਦੋਂ ਮੈਂ ਸੈਟ 'ਤੇ ਸੀ, ਤਾਂ ਲੋਕ ਵੀ ਉਲਝਣ ਵਿੱਚ ਪੈ ਗਏ ਕਿ ਇਹ ਅਸਲੀ ਸ਼ਿਲਪਾ ਹੈ ਜਾਂ ਕੋਈ ਹੋਰ।"
ਇਹ ਸੀ PR ਸਟੰਟ
ਬਾਅਦ ਵਿੱਚ ਫਿਲਮ ਦੇ ਮੈਕਰਜ਼ ਨੇ ਕਿਹਾ ਕਿ ਇਹ ਸਿਰਫ਼ ਇੱਕ ਪ੍ਰਮੋਸ਼ਨਲ ਸਟੰਟ ਸੀ। ਸ਼ਿਲਪਾ ਨੇ ਹਸਦਿਆਂ ਕਿਹਾ, "ਉਨ੍ਹਾਂ ਨੇ ਮੈਨੂੰ ਕਿਹਾ, ਇਹ ਸਟੰਟ ਸੀ, ਤਾਂ ਮੈਂ ਕਿਹਾ ‘ਠੀਕ ਆ’। ਹਾਂ, ਇਹ ਥੋੜਾ ਜ਼ਿਆਦਾ ਹੋ ਗਿਆ। ਪਰ ਫਿਲਮ ਚੰਗੀ ਚੱਲੀ, ਇਸ ਲਈ ਮੈਂ ਜ਼ਿਆਦਾ ਨਾਰਾਜ਼ ਨਹੀਂ ਹੋਈ।"
ਉਸ ਸਮੇਂ ਕਿਸੇ ਵੀ ਸਟੰਟ ਲਈ ਇਜਾਜ਼ਤ ਨਹੀਂ ਲੈਂਦੇ ਸਨ, ਨਾਂ ਹੀ ਮੀਡੀਆ ਕੰਟਰੋਲ ਹੁੰਦਾ ਸੀ।
ਵਾਪਸੀ ਕਰ ਰਹੀ ਹੈ ਸ਼ਿਲਪਾ – 'ਜਟਾਧਾਰਾ'
ਸ਼ਿਲਪਾ ਸ਼ਿਰੋਡਕਰ ਹੁਣ ਕਈ ਸਾਲਾਂ ਬਾਅਦ ਵੱਡੀ ਸਕਰੀਨ 'ਤੇ ਵਾਪਸੀ ਕਰ ਰਹੀ ਹੈ। ਉਹ ਆਪਣੀ ਅਗਲੀ ਫਿਲਮ 'ਜਟਾਧਾਰਾ' ਵਿੱਚ ਨਜ਼ਰ ਆਵੇਗੀ। ਇਹ ਫਿਲਮ ਪਦਮਨਾਭ ਸਵਾਮੀ ਮੰਦਰ ਅਤੇ ਉਨ੍ਹਾਂ ਦੇ ਗੁਪਤ ਰਾਜਾਂ ਤੇ ਆਧਾਰਿਤ ਪੈਨ ਇੰਡੀਆ ਥ੍ਰਿਲਰ ਹੈ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰ ਦਾ ਦੇਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8