ਜੰਮੂ-ਕਸ਼ਮੀਰ ਦੀ ਬਦਲੀ ਫ਼ਿਜ਼ਾ: ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸੜਕਾਂ ''ਤੇ ਉਤਰੀ ਜਨਤਾ

09/16/2023 12:18:25 AM

ਜੰਮੂ (ਭਾਸ਼ਾ): ਜਿਸ ਭਾਰਤੀ ਫ਼ੌਜ ਨੂੰ ਵੇਖ ਕੇ ਕਸ਼ਮੀਰ ਦੇ ਕੁਝ ਨੌਜਵਾਨ ਗੋ ਬੈਕ ਦੇ ਨਾਅਰੇ ਲਗਾਉਂਦੇ ਸਨ, ਅੱਜ ਫ਼ਿਜ਼ਾ ਐਨੀ ਬਦਲ ਗਈ ਹੈ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿਚ ਸ਼ਹੀਦ ਹੋਏ ਫ਼ੌਜ ਦੇ ਕਰਨਲ ਮਨਪ੍ਰਤੀ ਸਿੰਘ, ਮੇਜਰ ਅਸ਼ੀਸ਼ ਧੌਂਚਕ ਤੇ ਡੀ.ਐੱਸ.ਪੀ. ਹਮਾਯੂੰ ਨੂੰ ਸ਼ਰਧਾਂਜਲੀ ਦੇਣ ਲਈ ਸੜਕਾਂ 'ਤੇ ਉਤਰ ਪਏ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਇਕ ਦਿਨ ਪਹਿਲਾਂ ਅੱਤਵਾਦੀਆਂ ਨਾਲ ਮੁਕਾਬਲੇ 'ਚ ਤਿੰਨ ਸੁਰੱਖਿਆ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਵੀਰਵਾਰ ਨੂੰ ਜੰਮੂ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਕੀਤੇ ਗਏ। ਪੰਨੂਨ ਕਸ਼ਮੀਰ ਅਤੇ ਏਕ ਸਨਾਤਮ ਭਾਰਤ ਦਲ (ESBD) ਨੇ ਸ਼ਹੀਦ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਵਿਰੁੱਧ ਇੱਕ ਵੱਡੇ ਅਪ੍ਰੇਸ਼ਨ ਦੀ ਮੰਗ ਕੀਤੀ।

ਇਹ ਖ਼ਬਰ ਵੀ ਪੜ੍ਹੋ - ਇਸ ਦੇਸ਼ ਨੇ iPhone-12 'ਤੇ ਲਗਾਈ ਪਾਬੰਦੀ, ਹੈਰਾਨ ਕਰ ਦੇਵੇਗੀ ਵਜ੍ਹਾ

ਬੁੱਧਵਾਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਭਾਰਤੀ ਫ਼ੌਜ ਦੀ ਰਾਸ਼ਟਰੀ ਰਾਈਫਲਜ਼ ਦੇ ਕਰਨਲ, ਫ਼ੌਜ ਦਾ ਇਕ ਮੇਜਰ ਅਤੇ ਪੁਲਸ ਦਾ ਇਕ ਡਿਪਟੀ ਸੁਪਰਡੈਂਟ ਸ਼ਹੀਦ ਹੋ ਗਿਆ। 19 ਰਾਸ਼ਟਰੀ ਰਾਈਫਲਜ਼ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੋਨਕ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਮੁਹੰਮਦ ਹੁਮਾਯੂੰ ਮੁਜ਼ੱਮਿਲ ਭੱਟ ਨੂੰ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਮਾਰਿਆ ਮੰਨਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਅਰੁਣ ਪ੍ਰਭਾਤ ਨੇ ਪੱਕਾ ਡਾਂਗਾ 'ਚ ਪ੍ਰਦਰਸ਼ਨ ਦੀ ਅਗਵਾਈ ਕੀਤੀ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ। ਉਨ੍ਹਾਂ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪਾਕਿਸਤਾਨੀ ਝੰਡੇ ਅਤੇ ਪੋਸਟਰ ਸਾੜੇ। 

ਇਹ ਖ਼ਬਰ ਵੀ ਪੜ੍ਹੋ - ਯੂਰਪ 'ਚ TikTok 'ਤੇ ਵੱਡੀ ਕਾਰਵਾਈ, ਠੋਕਿਆ 3 ਹਜ਼ਾਰ ਕਰੋੜ ਰੁਪਏ ਦਾ ਮੋਟਾ ਜੁਰਮਾਨਾ, ਜਾਣੋ ਪੂਰਾ ਮਾਮਲਾ

ਪ੍ਰਭਾਤ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ''ਜੀ-20 ਸੰਮੇਲਨ ਦੀ ਸਫਲਤਾ ਤੋਂ ਬਾਅਦ ਪਾਕਿਸਤਾਨ ਭਾਰਤ ਦੀ ਲੋਕਪ੍ਰਿਅਤਾ ਤੋਂ ਹੈਰਾਨ ਹੈ। ਇਸ ਕਾਰਨ ਉਹ ਜੰਮੂ-ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਖਿੱਤੇ ਵਿਚ ਮੁਸੀਬਤ ਪੈਦਾ ਕਰਨਾ ਚਾਹੁੰਦੇ ਹਨ।'' ਡੋਗਰਾ ਫਰੰਟ ਸ਼ਿਵ ਸੈਨਾ (ਡੀ.ਐੱਫ.ਐੱਸ.ਐੱਸ.) ਦੇ ਕਾਰਕੁਨਾਂ ਨੇ ਜੰਮੂ ਵਿਚ ਇਕ ਰੋਸ ਮਾਰਚ ਕੱਢਿਆ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਤਿਵਾਦੀ ਬੁਨਿਆਦੀ ਢਾਂਚੇ ਉੱਤੇ ਨਵੇਂ ਹਮਲਿਆਂ ਦੀ ਮੰਗ ਕੀਤੀ। ਉਨ੍ਹਾਂ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪਾਕਿਸਤਾਨੀ ਝੰਡੇ ਵੀ ਫੂਕੇ। ਯੁਵਾ ਰਾਜਪੂਤ ਸਭਾ ਨੇ ਵੀ ਗੁੱਸਾ ਜ਼ਾਹਰ ਕਰਨ ਲਈ ਜੰਮੂ ਵਿੱਚ ਰੋਸ ਰੈਲੀ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News