ਤਾਮਿਲਨਾਡੂ ''ਚ ਲੋਕਾਂ ਨੇ ਸਵੇਰਸਾਰ ਚਲਾਏ ਪਟਾਕੇ, ਸਰਕਾਰ ਨੇ ਦੀਵਾਲੀ ਨੂੰ ਲੈ ਕੇ ਬਣਾਏ ਖਾਸ ਨਿਯਮ

10/27/2019 10:56:15 AM

ਚੇੱਨਈ—ਦੇਸ਼ਭਰ 'ਚ ਅੱਜ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਲੋਕਾਂ ਨੇ ਜਿੱਥੇ ਸਵੇਰਸਾਰ ਮੰਦਰਾਂ 'ਚ ਪੂਜਾ ਕੀਤੀ ਉੱਥੇ ਬਜ਼ਾਰਾਂ 'ਚ ਵੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਵਾਤਾਵਰਨ ਨੂੰ ਧਿਆਨ 'ਚ ਰੱਖਦੇ ਹੋਏ ਦੀਵਾਲੀ ਮਨਾਈ ਜਾ ਰਹੀ ਹੈ। ਕਈ ਸੂਬਿਆਂ 'ਚ ਪ੍ਰਸ਼ਾਸਨ ਨੇ ਕੁਝ ਖਾਸ ਨਿਯਮ ਵੀ ਬਣਾਏ ਹਨ। ਤਾਮਿਲਨਾਡੂ 'ਚ ਆਤਿਸ਼ਬਾਜੀ ਲਈ ਖਾਸ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਤਾਮਿਲਨਾਡੂ 'ਚ ਅੱਜ ਸਵੇਰਸਾਰ ਲੋਕਾਂ ਨੂੰ ਪਟਾਕੇ ਚਲਾਉਂਦੇ ਦੇਖਿਆ ਗਿਆ।

ਦੱਸ ਦੇਈਏ ਕਿ ਤਾਮਿਲਨਾਡੂ 'ਚ ਸੂਬਾ ਸਰਕਾਰ ਨੇ ਦੀਵਾਲੀ ਦੇ ਮੌਕੇ 'ਤੇ ਆਤਿਸ਼ਬਾਜੀ ਲਈ ਸਮਾਂ ਨਿਰਧਾਰਿਤ ਕੀਤਾ ਸੀ, ਜਿਸ ਦੇ ਤਹਿਤ ਸਵੇਰੇ ਅਤੇ ਸ਼ਾਮ ਇੱਕ-ਇੱਕ ਘੰਟਾ ਪਟਾਕੇ ਚਲਾਉਣ ਦੀ ਇਜ਼ਾਜਤ ਦਿੱਤੀ ਗਈ, ਨਿਯਮਾਂ ਮੁਤਾਬਕ ਦੀਵਾਲੀ ਦੇ ਦਿਨ ਸਵੇਰੇ 6 ਤੋਂ 7 ਵਜੇ ਅਤੇ ਸ਼ਾਮ 7 ਤੋਂ 8 ਵਜੇ ਵਿਚਾਲੇ ਆਤਿਸ਼ਬਾਜੀ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਸਰਕਾਰ ਦੇ ਇਸ ਨਿਯਮ ਤਹਿਤ ਲੋਕ ਸਵੇਰੇ ਹੀ ਆਤਿਸ਼ਬਾਜੀ ਚਲਾਉਂਦੇ ਦਿਸੇ। ਪ੍ਰਦੂਸ਼ਣ ਨੂੰ ਧਿਆਨ 'ਚ ਰੱਖਦੇ ਹੋਏ ਇਹ ਨਿਯਮ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਦੇ ਲੋਕ ਵੀ ਇਸ ਨਿਯਮ ਦਾ ਪਾਲਣ ਬਹੁਤ ਹੀ ਖੁਸ਼ੀ ਨਾਲ ਕਰ ਰਹੇ ਹਨ।


Iqbalkaur

Content Editor

Related News