ਤਾਮਿਲਨਾਡੂ ’ਚ ਭਾਜਪਾ ਨੂੰ ਵੱਡਾ ਝਟਕਾ, ਪੇਰੀਆਸਾਮੀ ਅੰਨਾ ਡੀ. ਐੱਮ. ਕੇ. ’ਚ ਸ਼ਾਮਲ
Saturday, Mar 30, 2024 - 08:18 PM (IST)
ਚੇਨਈ, (ਅਨਸ)- ਲੋਕ ਸਭਾ ਦੀਆਂ ਚੋਣਾਂ ਲਈ ਕੁਝ ਹਲਕਿਆਂ ’ਚ ਥੋੜ੍ਹੇ ਦਿਨ ਹੀ ਬਾਕੀ ਹਨ। ਸਾਰੀਆਂ ਪਾਰਟੀਆਂ ਇਸ ਲਈ ਜ਼ੋਰਦਾਰ ਪ੍ਰਚਾਰ ਕਰ ਰਹੀਆਂ ਹਨ। ਇਸ ਦੌਰਾਨ ਤਾਮਿਲਨਾਡੂ ’ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ।
ਭਾਜਪਾ ਨੇਤਾ ਟਾਡਾ ਪੇਰੀਆਸਾਮੀ ਸ਼ਨੀਵਾਰ ਆਲ ਇੰਡੀਆ ਅੰਨਾ ਡੀ. ਐੱਮ. ਕੇ. ’ਚ ਸ਼ਾਮਲ ਹੋ ਗਏ। ਪਾਰਟੀ ਦੇ ਜਨਰਲ ਸਕੱਤਰ ਕੇ. ਪਲਾਨੀਸਵਾਮੀ ਨੇ ਪਾਰਟੀ ’ਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਭਾਜਪਾ ਨੇ ਉਨ੍ਹਾਂ ਨੂੰ ਸੂਬੇ ਦੀ ਚਿਦੰਬਰਮ ਸੀਟ ਤੋਂ ਇਸ ਵਾਰ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ। ਇਸ ਕਾਰਨ ਉਹ ਨਾਰਾਜ਼ ਸਨ। 2021 ’ਚ ਉਨ੍ਹਾਂ ਤਾਮਿਲਨਾਡੂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਭਾਜਪਾ ਦੀ ਟਿਕਟ ’ਤੇ ਟਿਟਾਗੁੜੀ ਸੀਟ ਤੋਂ ਚੋਣ ਲੜੀ ਸੀ ਪਰ ਡੀ. ਐੱਮ. ਕੇ. ਦੇ ਸੀ. ਵੀ. ਗਣੇਸ਼ਨ ਤੋਂ ਹਾਰ ਗਏ ਸਨ।
ਪੇਰੀਆਸਾਮੀ ਤਾਮਿਲਨਾਡੂ ਭਾਜਪਾ ਦੀ ਅਨੁਸੂਚਿਤ ਜਾਤੀ ਇਕਾਈ ਦੇ ਮੁਖੀ ਵਜੋਂ ਵੀ ਕੰਮ ਕਰ ਚੁੱਕੇ ਹਨ। 15 ਸਾਬਕਾ ਵਿਧਾਇਕ ਅਤੇ ਇਕ ਸਾਬਕਾ ਸੰਸਦ ਮੈਂਬਰ ਸਮੇਤ ਤਾਮਿਲਨਾਡੂ ਦੇ ਕਈ ਨੇਤਾ ਫਰਵਰੀ ’ਚ ਭਾਜਪਾ ਵਿਚ ਸ਼ਾਮਲ ਹੋਏ ਸਨ। ਇਨ੍ਹਾਂ ’ਚੋਂ ਬਹੁਤੇ ਆਗੂ ਅੰਨਾ ਡੀ. ਐੱਮ. ਕੇ. ਦੇ ਸਨ।