ਕੋਲਕਾਤਾ ’ਚ ਭਾਜਪਾ ਦਫ਼ਤਰ ਦੇ ਬਾਹਰ ਸਿੱਖ ਭਾਈਚਾਰੇ ਵਲੋਂ ਵਿਖਾਵਾ
Wednesday, Feb 21, 2024 - 08:17 PM (IST)
ਕੋਲਕਾਤਾ, (ਭਾਸ਼ਾ)- ਸਿੱਖ ਭਾਈਚਾਰੇ ਦੇ ਲਗਭਗ 200 ਵਿਅਕਤੀਆਂ ਨੇ ਬੁੱਧਵਾਰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਫਤਰ ਦੇ ਬਾਹਰ ਇੱਕ ਸਿੱਖ ਆਈ. ਪੀ. ਐੱਸ. ਅਧਿਕਾਰੀ ਨਾਲ ਇੱਕਮੁੱਠਤਾ ਪ੍ਰਗਟਾਉਣ ਲਈ ਪ੍ਰਦਰਸ਼ਨ ਕੀਤਾ। ਆਈ. ਪੀ. ਐੱਸ. ਅਧਿਕਾਰੀ ਨੇ ਦੋਸ਼ ਲਾਇਆ ਸੀ ਕਿ ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਨੇ ਉਨ੍ਹਾਂ ਨੂੰ ਖ਼ਾਲਿਸਤਾਨੀ ਕਿਹਾ ਸੀ।
ਸ਼ੁਭੇਂਦੂ ਅਧਿਕਾਰੀ ਨੇ ਭਾਜਪਾ ਦੇ ਇਕ ਹੋਰ ਆਗੂ ਅਗਨੀਮਿੱਤਰਾ ਪਾਲ ਨਾਲ ਮਿਲ ਕੇ ਦਾਅਵਾ ਕੀਤਾ ਕਿ ਆਈ. ਪੀ. ਐੱਸ. ਅਧਿਕਾਰੀ ਜਸਪ੍ਰੀਤ ਸਿੰਘ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਨਿਭਾਅ ਰਹੇ ਸਨ ਪਰ ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਕਿ ਪਾਰਟੀ ਦੇ ਕਿਸੇ ਵੀ ਵਰਕਰ ਨੇ ਆਈ.ਪੀ.ਐਸ. ਅਧਿਕਾਰੀ ਨੂੰ ‘ਖ਼ਾਲਿਸਤਾਨੀ’ ਕਿਹਾ ਸੀ।
ਅਗਨੀਮਿੱਤਰਾ ਪਾਲ ਨੇ ਦਾਅਵਾ ਕੀਤਾ ਕਿ ਕਿਸੇ ਨੇ ਵੀ ਉਨ੍ਹਾਂ ਨਾਲ ਦੁਰਵਿਵਹਾਰ ਨਹੀਂ ਕੀਤਾ ਅਤੇ ਨਾ ਹੀ ‘ਖਾਲਿਸਤਾਨੀ’ ਸ਼ਬਦ ਦੀ ਵਰਤੋਂ ਕੀਤੀ। ਉਹ ਇਸ ਨੂੰ ਇੱਕ ਮੱੁਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।