ਹਰ ਧਰਮ ਅਤੇ ਮਜ਼੍ਹਬ ਦੇ ਲੋਕ ਸ਼ਰਾਬਬੰਦੀ ਦੇ ਪੱਖ ''ਚ : ਨਿਤੀਸ਼

06/29/2017 4:49:32 AM

ਪਟਨਾ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਰਾਬਬੰਦੀ ਨਾਲ ਲੋਕਾਂ ਦੇ ਜੀਵਨ 'ਚ ਖੁਸ਼ਹਾਲੀ ਵਧਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਹਰ ਧਰਮ ਅਤੇ ਮਜ਼੍ਹਬ ਦੇ ਲੋਕ ਸ਼ਰਾਬਬੰਦੀ ਦੇ ਪੱਖ 'ਚ ਹਨ। ਸ਼੍ਰੀ ਕੁਮਾਰ ਨੇ ਰਾਜਧਾਨੀ ਪਟਨਾ ਦੇ ਅੰਜੁਮਨ ਇਸਲਾਮੀਆ 'ਚ ਈਦ ਮਿਲਣ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ 'ਚ ਮੁਸਤੈਦੀ ਨਾਲ ਸ਼ਰਾਬਬੰਦੀ ਲਾਗੂ ਹੈ। ਹੁਣ ਇਸ ਨੂੰ ਨਸ਼ਾ ਮੁਕਤੀ ਵਲ ਲਿਜਾਣਾ ਹੈ। 
ਉਨ੍ਹਾਂ ਕਿਹਾ ਕਿ ਸ਼ਰਾਬਬੰਦੀ ਸਾਰੇ ਧਰਮਾਂ ਅਤੇ ਮਜ਼੍ਹਬਾਂ ਦੇ ਲੋਕਾਂ ਨੂੰ ਜੋੜਦੀ ਹੈ। ਸੂਬੇ 'ਚ ਸ਼ਰਾਬਬੰਦੀ ਦਾ ਕਾਫੀ ਹਾਂ-ਪੱਖੀ ਅਸਰ ਪਿਆ ਹੈ। ਮੁੱਖ ਮੰਤਰੀ ਨੇ ਕਿਹਾ, ''ਅਸੀਂ ਪੂਰੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ। ਅਸੀਂ ਜਦ ਤਕ ਹਾਂ, ਤਦ ਤਕ ਇਸ ਪ੍ਰਤੀਬੱਧਤਾ ਤੋਂ ਨਹੀਂ ਡਿਗਾਂਗੇ। ਸਾਰਿਆਂ ਨੇ ਰਲ ਕੇ ਇਸ 'ਤੇ ਕੰਮ ਕਰਨਾ ਹੈ। ਸਿਰਫ ਸਰਕਾਰੀ ਤੰਤਰ ਨਾਲ ਕਾਮਯਾਬੀ ਨਹੀਂ ਮਿਲੇਗੀ। ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।


Related News