ਇਕ ਤੋਂ ਬਾਅਦ ਇਕ ਲਗਾਤਾਰ ਹੋਏ ਧਮਾਕੇ! ਘਰ ਛੱਡ ਸਕੂਲ ਵੱਲ ਨੂੰ ਭੱਜੇ ਸੈਂਕੜੇ ਲੋਕ

Wednesday, Oct 30, 2024 - 09:19 AM (IST)

 

ਕੇਰਲ (ਭਾਸ਼ਾ): ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਅੰਨਾਕੱਲੂ ਇਲਾਕੇ ਵਿਚ ਝਟਕਿਆਂ ਦੇ ਨਾਲ ਵਿਸਫੋਟਕ ਜਿਹੀਆਂ ਆਵਾਜ਼ਾਂ ਆਉਣ ਮਗਰੋਂ 280 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ 85 ਪਰਿਵਾਰਾਂ ਦੇ 287 ਲੋਕਾਂ ਨੂੰ ਮੰਗਲਵਾਰ ਦੇਰ ਰਾਤ ਸਕੂਲ ਦੀ ਇਮਾਰਤ ਵਿਚ ਲਿਜਾਇਆ ਗਿਆ। ਲੋਕਾਂ ਨੇ ਝਟਕਿਆਂ ਦੇ ਨਾਲ ਪਹਿਲਾਂ ਰਾਤ ਸਵਾ 9 ਵਜੇ ਤੇ ਫ਼ਿਰ ਸਵਾ 10 ਵਜੇ ਅਤੇ 10.45 'ਤੇ ਆਵਾਜ਼ਾਂ ਸੁਣੀਆਂ। 

ਇਹ ਖ਼ਬਰ ਵੀ ਪੜ੍ਹੋ - 5 ਨਵੰਬਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਪੁਲਸ ਨੇ ਦੱਸਿਆ ਕਿ ਆਵਾਜ਼ ਕਥਿਤ ਤੌਰ 'ਤੇ 2 ਕਿੱਲੋਮੀਟਰ ਦੇ ਘੇਰੇ ਵਿਚ ਸੁਣੀ ਗਈ, ਜਿਸ ਨਾਲ ਸਥਾਨਕ ਲੋਕਾਂ ਵਿਚਾਲੇ ਦਹਿਸ਼ਤ ਫ਼ੈਲ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸਥਾਨਕ ਨੁਮਾਇੰਦੇ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੇ ਅਤੇ ਪਰਿਵਾਰਾਂ ਨੂੰ ਸੁਰੱਖਿਅਤ ਅਸਥਾਨ 'ਤੇ ਲਿਜਾਉਣ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਬੁੱਧਵਾਰ ਸਵੇਰੇ ਆਪਣੇ ਘਰਾਂ ਵੱਲ ਪਰਤਨਾ ਸ਼ੁਰੂ ਕਰ ਦਿੱਤਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News