ਜੰਮੂ ਕਸ਼ਮੀਰ : ਸ਼੍ਰੀਨਗਰ ''ਚ ਐਂਬੂਲੈਂਸ ਦੀ ਲਪੇਟ ''ਚ ਆਉਣ ਨਾਲ 2 ਲੋਕਾਂ ਦੀ ਮੌਤ

Wednesday, Mar 08, 2023 - 01:17 PM (IST)

ਜੰਮੂ ਕਸ਼ਮੀਰ : ਸ਼੍ਰੀਨਗਰ ''ਚ ਐਂਬੂਲੈਂਸ ਦੀ ਲਪੇਟ ''ਚ ਆਉਣ ਨਾਲ 2 ਲੋਕਾਂ ਦੀ ਮੌਤ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਬੇਮਿਨਾ ਇਲਾਕੇ 'ਚ ਬੁੱਧਵਾਰ ਤੜਕੇ ਤੇਜ਼ ਰਫ਼ਤਾਰ ਐਂਬੂਲੈਂਸ ਦੀ ਲਪੇਟ 'ਚ ਆਉਣ ਨਾਲ 2 ਰਾਹਗੀਰਾਂ ਦੀ ਮੌਤ ਹੋ ਗਈ ਹੈ। ਆਵਾਜਾਈ ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਦੋਹਾਂ ਨਾਗਰਿਕਾਂ ਦੀ ਪਛਾਣ ਅਲੀ ਮੁਹੰਮਦ ਡਾਰ ਅਤੇ ਫਿਆਜ਼ ਅਹਿਮਦ ਚੋਪਨ ਵਜੋਂ ਹੋਈ ਹੈ।

ਦੋਵੇਂ ਅੱਜ ਤੜਕੇ ਬੱਚਿਆਂ ਦੇ ਹਸਪਤਾਲ ਕੋਲ ਤੇਜ਼ ਰਫ਼ਤਾਰ ਐਂਬੂਲੈਂਸ ਦੀ ਲਪੇਟ 'ਚ ਆਉਣ ਨਾਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਨੇੜੇ ਦੇ ਜੇ.ਵੀ.ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਵਾਹਨ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
 


author

DIsha

Content Editor

Related News