ਭਾਰਤੀ ਕੰਪਨੀ ਦੇ ਆਈ ਡ੍ਰਾਪਸ ਨਾਲ ਅਮਰੀਕਾ ’ਚ ਅੰਨ੍ਹੇ ਹੋਏ ਲੋਕ, ਕੰਪਨੀ ਨੇ ਵਾਪਸ ਮੰਗਵਾਈ ਦਵਾਈ

Sunday, Feb 05, 2023 - 05:34 AM (IST)

ਚੇਨਈ (ਅਨਸ) : ਚੇਨਈ ਸਥਿਤ ਇਕ ਕੰਪਨੀ ਨੇ ਅਮਰੀਕੀ ਬਾਜ਼ਾਰ ਤੋਂ ਆਪਣੇ ਆਈ ਡ੍ਰਾਪਸ ਨੂੰ ਵਾਪਸ ਮੰਗਵਾ ਲਿਆ ਹੈ ਕਿਉਂਕਿ ਅਮਰੀਕੀ ਸਰਕਾਰੀ ਏਜੰਸੀ ਨੇ ਕੰਪਨੀ ਨੂੰ ਸੂਚਿਤ ਕੀਤਾ ਹੈ ਕਿ ਆਈ ਡ੍ਰਾਪਸ ਦੀ ਵਰਤੋਂ ਕਾਰਨ ਕਈ ਗੰਭੀਰ ਮਾੜੇ ਪ੍ਰਭਾਵ ਦੀਆਂ ਘਟਨਾਵਾਂ ਹੋਈਆਂ ਹਨ। ਅਮਰੀਕੀ ਸਰਕਾਰੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਕਿਹਾ ਕਿ ਅੱਖਾਂ ’ਚ ਇਨਫੈਕਸ਼ਨ, ਨਜ਼ਰ ਦਾ ਸਥਾਈ ਨੁਕਸਾਨ ਅਤੇ ਖੂਨ ਦੇ ਪ੍ਰਵਾਹ ਇਨਫੈਕਸ਼ਨ ਕਾਰਨ ਇਕ ਮੌਤ ਸਮੇਤ 55 ਗੰਭੀਰ ਮਾਮਲੇ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ : ਅਜਬ-ਗਜ਼ਬ: ਪਾਲਤੂ ਤੋਤੇ ਨੇ ਮਾਲਕ ਨੂੰ ਪਾਇਆ 74 ਲੱਖ ਦਾ ਜੁਰਮਾਨਾ ਤੇ 2 ਮਹੀਨਿਆਂ ਦੀ ਜੇਲ੍ਹ

ਆਈ ਡ੍ਰਾਪਸ ਦੀ ਵਰਤੋਂ ਨਾਲ 5 ਲੋਕ ਪੂਰੀ ਤਰ੍ਹਾਂ ਅੰਨ੍ਹੇ ਵੀ ਹੋ ਗਏ। ਅਮਰੀਕਾ ’ਚ ਐਜਰੀਕੇਅਰ, ਐੱਲ. ਐੱਲ. ਸੀ. ਅਤੇ ਡੈਲਸਮ ਫਾਰਮਾ ਵੱਲੋਂ ਡਿਸਟ੍ਰੀਬਿਊਟ ਗਲੋਬਲ ਹੈਲਥ ਫਾਰਮਾ ਦੇ ਉਤਪਾਦ ਲੁਬਰੀਕੈਂਟ ਆਈ ਡ੍ਰਾਪਸ ਦੀ ਜਾਂਚ ਰੋਗ ਨਿਵਾਰਣ ਅਤੇ ਰੋਕਥਾਮ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ, ਭਾਰਤ ’ਚ ਇਹ ਆਈ ਡ੍ਰਾਪਸ ਨਹੀਂ ਵੇਚੇ ਜਾਂਦੇ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ, ਕਾਲੇਜੀਅਮ ਦੀਆਂ ਸਿਫ਼ਾਰਸ਼ਾਂ ਨੂੰ ਕੇਂਦਰ ਦੀ ਮਨਜ਼ੂਰੀ

ਯੂ. ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨੇ ਡਾਕਟਰਾਂ ਅਤੇ ਖਪਤਕਾਰਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਬਾਜ਼ਾਰ ਤੋਂ ਉਤਪਾਦ ਨਾ ਖਰੀਦਣ ਅਤੇ ਪਹਿਲਾਂ ਤੋਂ ਖਰੀਦ ਚੁੱਕੇ ਲੋਕਾਂ ਨੂੰ ਇਸ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ। ਕੰਪਨੀ ਨੂੰ ਹੁਣ ਯੂ. ਐੱਸ. ਐੱਫ. ਡੀ. ਏ. ਦੀ ਦਰਾਮਦ ਚਿਤਾਵਨੀ ਸੂਚੀ ’ਚ ਰੱਖਿਆ ਗਿਆ ਹੈ, ਜਿਸ ਦਾ ਮਕਸਦ ਕੰਪਨੀ ਦੇ ਉਤਪਾਦਾਂ ਨੂੰ ਅਮਰੀਕਾ ’ਚ ਦਾਖਲ ਹੋਣ ਤੋਂ ਰੋਕਣਾ ਹੈ। ਯੂ. ਐੱਸ. ਐੱਫ. ਡੀ. ਏ. ਵੱਲੋਂ ਚਿਤਾਵਨੀ ਜਾਰੀ ਕਰਨ ਤੋਂ ਬਾਅਦ ਕੇਂਦਰ ਅਤੇ ਤਾਮਿਲਨਾਡੂ ਸਰਕਾਰ ਦੇ ਡਰੱਗ ਇੰਸਪੈਕਟਰਾਂ ਦੀ ਇਕ ਟੀਮ ਨੇ ਕੰਪਨੀ ਦੇ ਕੰਪਲੈਕਸ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ : UK ਬਣ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਨਪਸੰਦ ਦੇਸ਼, ਜਾਣੋ ਕਾਰਨ

ਇਸ ਦਰਮਿਆਨ ਭਾਰਤੀ ਡਰੱਗ ਰੈਗੂਲੇਟਰੀ ਸੰਸਥਾਵਾਂ ਵੱਲੋਂ ਤਾਮਿਲਨਾਡੂ ਦੇ ਗਲੋਬਲ ਫਾਰਮਾ ਹੈਲਥਕੇਅਰ ਦੇ ਪਲਾਂਟ ਦੇ ਨਿਰੀਖਣ ਤੋਂ ਬਾਅਦ ਜਾਂਚ ਪੂਰੀ ਹੋਣ ਤੱਕ ਉਸ ਨੂੰ ਨੇਤਰ ਰੋਗ ਸਬੰਧੀ ਸਾਰੇ ਉਤਪਾਦਾਂ ਦਾ ਨਿਰਮਾਣ ਰੋਕਣ ਲਈ ਕਿਹਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News