ਨਿਆਇਕ ਪ੍ਰਕਿਰਿਆ ਤੋਂ ਲੋਕ ਇੰਨੇ ਅੱਕ ਚੁੱਕੇ ਹਨ ਕਿ ਉਹ ਸਿਰਫ ਸਮਝੌਤਾ ਚਾਹੁੰਦੇ ਹਨ : ਚੀਫ ਜਸਟਿਸ
Saturday, Aug 03, 2024 - 10:13 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਸ਼ਨੀਵਾਰ ਨੂੰ ਇਕ ਵਿਕਲਪਿਕ ਵਿਵਾਦ ਨਿਵਾਰਣ ਤੰਤਰ ਵਜੋਂ ਲੋਕ ਅਦਾਲਤਾਂ ਦੀ ਭੂਮਿਕਾ ’ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਲੋਕ ਅਦਾਲਤਾਂ ਦੇ ਮਾਮਲਿਆਂ ਤੋਂ ‘ਇੰਨੇ ਤੰਗ’ ਆ ਚੁੱਕੇ ਹਨ ਕਿ ਉਹ ਸਿਰਫ ਸਮਝੌਤਾ ਚਾਹੁੰਦੇ ਹਨ।
ਲੋਕ ਅਦਾਲਤਾਂ ਅਜਿਹਾ ਫੋਰਮ ਹਨ ਜਿੱਥੇ ਅਦਾਲਤਾਂ ਵਿਚ ਪੈਂਡਿੰਗ ਜਾਂ ਮੁਕੱਦਮੇਬਾਜ਼ੀ ਤੋਂ ਪਹਿਲਾਂ ਦੇ ਵਿਵਾਦਾਂ ਅਤੇ ਕੇਸਾਂ ਦਾ ਨਿਪਟਾਰਾ ਜਾਂ ਸਮਝੌਤਾ ਕੀਤਾ ਜਾਂਦਾ ਹੈ। ਆਪਸੀ ਪ੍ਰਵਾਨਿਤ ਸਮਝੌਤੇ ਦੇ ਵਿਰੁੱਧ ਕੋਈ ਅਪੀਲ ਦਾਇਰ ਨਹੀਂ ਕੀਤੀ ਜਾ ਸਕਦੀ।
ਚੰਦਰਚੂੜ ਨੇ ਸੁਪਰੀਮ ਕੋਰਟ ਵਿਚ ਵਿਸ਼ੇਸ਼ ਲੋਕ ਅਦਾਲਤ ਹਫਤੇ ਮੌਕੇ ਕਿਹਾ ਕਿ ਲੋਕ ਇੰਨੇ ਅੱਕ ਜਾਂਦੇ ਹਨ ਅਦਾਲਤ ਦੇ ਮਾਮਲਿਆਂ ਤੋਂ ਕਿ ਉਹ ਕੋਈ ਵੀ ਸਮਝੌਤਾ ਚਾਹੁੰਦੇ ਹਨ... ਅਤੇ ਕਹਿੰਦੇ ਹਨ ਕਿ ਬੱਸ ਅਦਾਲਤ ਤੋਂ ਦੂਰ ਕਰਵਾ ਦਿਓ। ਇਹ ਪ੍ਰਕਿਰਿਆ ਵੀ ਆਪਣੇ-ਆਪ ਵਿਚ ਸਜ਼ਾ ਹੈ ਅਤੇ ਇਹ ਸਾਡੇ ਸਾਰੇ ਜੱਜਾਂ ਲਈ ਚਿੰਤਾ ਦਾ ਵਿਸ਼ਾ ਹੈ।