ਲੋਕਾਂ ਨੂੰ ਚੜ੍ਹੀ 'ਰਾਮ ਨਾਮ' ਦੀ ਖੁਮਾਰੀ, ਹਰ ਸ਼ੁਭ ਕੰਮ ਲਈ ਕਢਵਾ ਰਹੇ 22 ਜਨਵਰੀ ਦਾ ਮਹੂਰਤ

Monday, Jan 15, 2024 - 04:17 AM (IST)

ਲੁਧਿਆਣਾ (ਗੌਤਮ) : ਗੋਸਵਾਮੀ ਤੁਲਸੀਦਾਸ ਨੇ ਰਾਮਚਰਿਤ ਮਾਨਸ ਵਿਚ ਲਿਖਿਆ ਹੈ ''ਭਾਵਨਾ ਜੈਸੀ, ਪ੍ਰਭੂ ਮੂਰਤ ਦੇਖੀ ਤਿਨ ਜੈਸੀ'', ਭਾਵ, ਪਰਮਾਤਮਾ ਇਨਸਾਨ ਨੂੰ ਉਸ ਦੀਆਂ ਭਾਵਨਾਵਾਂ ਅਨੁਸਾਰ ਉਸੇ ਰੂਪ ਵਿਚ ਦਿਖਾਈ ਦਿੰਦਾ ਹੈ। ਆਸਥਾ ਦਾ ਇਹ ਰੂਪ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਦੇਖਣ ਨੂੰ ਮਿਲੇਗਾ, ਉੱਥੇ ਹੀ ਹਰ ਰਾਮ ਭਗਤ ਆਸਥਾ ਕਾਰਨ ਪ੍ਰਾਣ ਪ੍ਰਤਿਸ਼ਠਾ ਦੇ ਇਸ ਪਲ ਨੂੰ ਆਪਣੇ ਜੀਵਨ ਦਾ ਇਤਿਹਾਸਕ ਪਲ ਬਣਾਉਣ ਲਈ ਬੇਚੈਨ ਹੈ। ਜਿਸ ਕਾਰਨ ਲੋਕ ਹਰ ਸ਼ੁਭ ਕੰਮ ਲਈ ਮੂਹਰਤ 22 ਜਨਵਰੀ ਦਾ ਕਢਵਾ ਰਹੇ ਹਨ।

ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਇੱਥੋਂ ਦੇ ਲੋਕ ਨਵੀਂਆਂ ਕਾਰਾਂ, ਨਵਾਂ ਘਰ ਖਰੀਦਣਾ ਅਤੇ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉੱਥੇ ਹੀ ਗਰਭਵਤੀ ਔਰਤਾਂ ਦੀ ਵੀ ਇੱਛਾ ਹੈ ਕਿ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਬੱਚੇ ਦਾ ਜਨਮ ਹੋਵੇ। ਕਾਰ ਖਰੀਦਣ ਦੇ ਚਾਹਵਾਨ ਲੋਕ ਬਿਨਾਂ ਬੁਕਿੰਗ ਤੋਂ ਕਾਰ ਖਰੀਦਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਜਿਨ੍ਹਾਂ ਦੇ ਘਰ ਬਣ ਰਹੇ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਸ਼ੁਰੂ ਕੀਤਾ 'Super 5000' ਪ੍ਰੋਗਰਾਮ, NEET ਤੇ JEE ਦੇ ਨਤੀਜਿਆਂ 'ਚ ਕਰੇਗਾ ਸੁਧਾਰ

ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ 22 ਜਨਵਰੀ ਨੂੰ ਸੀਜ਼ੇਰੀਅਨ ਡਿਲੀਵਰੀ ਦੇ ਦਿਨ ਵਜੋਂ ਚੁਣ ਰਹੇ ਹਨ। ਇਸ ਦੇ ਲਈ ਲੋਕ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਮਿਲ ਕੇ ਇਸ ਦਿਨ ਦੀ ਮੰਗ ਕਰ ਰਹੇ ਹਨ। ਹਾਲਾਂਕਿ, ਕੁਝ ਮਾਮਲਿਆਂ ਦੇ ਮੱਦੇਨਜ਼ਰ, ਡਾਕਟਰ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਰਹੇ ਹਨ, ਉਹ ਸਿਰਫ਼ ਕੁਝ ਖਾਸ ਮਾਮਲਿਆਂ ਵਿੱਚ ਸੀਜ਼ੇਰੀਅਨ ਦੀ ਸਲਾਹ ਦੇ ਰਹੇ ਹਨ, ਜਿਨ੍ਹਾਂ ਵਿੱਚ ਡਿਲੀਵਰੀ ਦਾ ਸਮਾਂ ਹੈ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਕੁਝ ਡਾਕਟਰੀ ਕਾਰਨਾਂ ਕਰਕੇ ਗਰਭਵਤੀ ਔਰਤਾਂ ਨੂੰ ਸੀਜ਼ੇਰੀਅਨ ਕਰਵਾਉਣ ਲਈ ਕਿਹਾ ਜਾਂਦਾ ਹੈ। ਗਾਇਨੀਕੋਲੋਜਿਸਟ ਆਪਣੇ ਮਰੀਜ਼ਾਂ ਨੂੰ ਸਿਜ਼ੇਰੀਅਨ ਡਿਲੀਵਰੀ ਲਈ ਮਜਬੂਰ ਨਾ ਕਰਨ ਦੀ ਸਲਾਹ ਦੇ ਰਹੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਖ਼ਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ

ਤੁਹਾਡਾ ਜਨਮ ਦਿਨ ਇਤਿਹਾਸਕ ਹੋਵੇ, ਪ੍ਰਮਾਤਮਾ ਦੀ ਹੋਵੇਗੀ ਕ੍ਰਿਪਾ
ਮੰਨਿਆ ਜਾ ਰਿਹਾ ਹੈ ਕਿ ਲੋਕ ਆਪਣੇ ਬੱਚੇ ਦੇ ਜਨਮ ਨੂੰ ਇਤਿਹਾਸਕ ਬਣਾਉਣ ਲਈ ਇਹ ਕਦਮ ਚੁੱਕਣਾ ਚਾਹੁੰਦੇ ਹਨ। ਖਾਸ ਤੌਰ ’ਤੇ ਜਿਹੜੀਆਂ ਔਰਤਾਂ ਪਹਿਲੀ ਵਾਰ ਮਾਂ ਬਣਨ ਜਾ ਰਹੀਆਂ ਹਨ, ਅਜਿਹੇ ਜੋੜਿਆਂ ਨੂੰ ਇਸ ਮਾਮਲੇ ’ਚ ਜ਼ਿਆਦਾ ਦਿਲਚਸਪੀ ਹੈ। ਅਜਿਹੇ ਜੋੜੇ ਚਾਹੁੰਦੇ ਹਨ ਕਿ ਮੁੰਡਾ ਹੋਵੇ ਜਾਂ ਕੁੜੀ, ਪਰ ਉਹ ਜੀਵਨ ਦੇ ਇਨ੍ਹਾਂ ਪਵਿੱਤਰ ਪਲਾਂ ਨੂੰ ਆਪਣੀ ਜ਼ਿੰਦਗੀ ਨਾਲ ਜੋੜਨਾ ਚਾਹੁੰਦੇ ਹਨ ਤਾਂ ਜੋ ਭਗਵਾਨ ਰਾਮ ਦਾ ਆਸ਼ੀਰਵਾਦ ਬੱਚਿਆਂ ’ਤੇ ਬਣਿਆ ਰਹੇ ਅਤੇ ਉਨ੍ਹਾਂ ਨੂੰ ਮਾਣ-ਸਨਮਾਨ ਮਿਲੇ।

ਸਰਵਾਰਥ ਸਿੱਧੀ ਅਤੇ ਅੰਮ੍ਰਿਤ ਸਿੱਧੀ ਯੋਗ ਦਾ ਸ਼ੁਭ ਸੁਮੇਲ
ਜੋਤਿਸ਼ਚਾਰੀਆ ਅਨੁਸਾਰ 22 ਜਨਵਰੀ ਨੂੰ ਸਰਵਾਰਥ ਸਿੱਧੀ ਅਤੇ ਅੰਮ੍ਰਿਤ ਸਿੱਧੀ ਯੋਗ ਦਾ ਸ਼ੁਭ ਸੰਯੋਗ ਹੋਵੇਗਾ। ਦ੍ਵਾਦਸ਼ੀ ਸੋਮਵਾਰ ਨੂੰ ਮ੍ਰਿਗਾਸ਼ਿਰਾ ਨਕਸ਼ਤਰ ਵਿੱਚ ਪੈਦਾ ਹੋਏ ਬੱਚੇ ਬਹਾਦਰ ਅਤੇ ਊਰਜਾਵਾਨ ਹੋਣਗੇ। ਚੰਦਰਮਾ ਦੇ ਉੱਚੇ ਚਿੰਨ੍ਹ ਦਾ ਵੀ ਪ੍ਰਭਾਵ ਹੋਵੇਗਾ। ਇਸ ਦਿਨ ਸ਼ਨੀ ਦੇ ਚੰਗੇ ਪ੍ਰਭਾਵ ਕਾਰਨ ਬੱਚੇ ਹਿੰਮਤੀ ਅਤੇ ਬਹਾਦਰ ਬਣਨਗੇ। ਇਸ ਦਿਨ ਅਭਿਜੀਤ ਮੁਹੂਰਤ 12.17 ਤੋਂ 12.59 ਤੱਕ ਹੋਵੇਗਾ, ਜੋ ਕਿ ਸਭ ਤੋਂ ਵਧੀਆ ਸਮਾਂ ਹੋਵੇਗਾ। ਇਸ ਸ਼ੁਭ ਸਮੇਂ ਵਿੱਚ ਸਾਰੇ ਕੰਮ ਸ਼ਾਨਦਾਰ ਹੋਣਗੇ।

ਇਹ ਵੀ ਪੜ੍ਹੋ- ਨਸ਼ੇ ਦੇ ਟੀਕੇ ਲਗਾਉਣ ਵਾਲੇ ਨੌਜਵਾਨ ਤੇਜ਼ੀ ਨਾਲ ਹੋ ਰਹੇ HIV ਏਡਜ਼ ਦਾ ਸ਼ਿਕਾਰ, ਕੁੜੀਆਂ ਵੀ ਨਹੀਂ ਰਹੀਆਂ ਪਿੱਛੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News