ਪੇਗਾਸਸ ਮਾਮਲਾ : ਸੁਪਰੀਮ ਕੋਰਟ ਨੇ ਫਿਰ 8 ਤੱਕ ਮੰਗੀ ਸ਼ਿਕਾਇਤ
Thursday, Feb 03, 2022 - 11:21 PM (IST)
ਨਵੀਂ ਦਿੱਲੀ- ਪੇਗਾਸਸ ਜਾਸੂਸੀ ਕਾਂਡ ਦੀ ਜਾਂਚ ਸਾਰੇ ਚਾਹੁੰਦੇ ਹਨ ਪਰ ਇਸ ਦੇ ਲਈ ਸਹਿਯੋਗ ਕਰਨ ਲਈ ਕੋਈ ਤਿਆਰ ਨਹੀਂ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੁਪਰੀਮ ਕੋਰਟ ਦੀ ਤਕਨੀਕੀ ਕਮੇਟੀ ਦੇ ਕੋਲ ਸਿਰਫ 2 ਹੀ ਲੋਕਾਂ ਨੇ ਆਪਣੇ ਫੋਨ ਜਮ੍ਹਾ ਕਰਵਾਏ ਹਨ। ਹੁਣ ਕਮੇਟੀ ਨੇ ਦੂਜੀ ਵਾਰ ਫਿਰ ਪਬਲਿਕ ਨੋਟਿਸ ਜਾਰੀ ਕੀਤਾ ਹੈ। ਵੀਰਵਾਰ ਨੂੰ ਜਾਰੀ ਇਸ ਨੋਟਿਸ ’ਚ ਕਮੇਟੀ ਨੇ ਇਸ ਮਾਮਲੇ ਨਾਲ ਜੁੜੇ ਲੋਕਾਂ ਨੂੰ 8 ਫਰਵਰੀ 2022 ਤੱਕ ਆਪਣੀ ਸ਼ਿਕਾਇਤ ਭੇਜਣ ਲਈ ਕਿਹਾ ਹੈ।ਤਕਨੀਕੀ ਕਮੇਟੀ ਦੇ ਮੈਂਬਰਾਂ- ਪ੍ਰੋ. ਨਵੀਨ ਚੌਧਰੀ, ਪ੍ਰੋ. ਅਸ਼ਵਿਨੀ ਗੁਮਸਤੇ ਅਤੇ ਪ੍ਰੋ. ਪੀ. ਪ੍ਰਬਾਹਰਣ ਦੇ ਹਵਾਲੇ ਨਾਲ ਵੀਰਵਾਰ ਨੂੰ ਅਖਬਾਰਾਂ ’ਚ ਜਾਰੀ ਇਕ ਇਸ਼ਤਿਹਾਰ ’ਚ ਇਹ ਅਪੀਲ ਕੀਤੀ ਗਈ ਹੈ।
ਇਹ ਖ਼ਬਰ ਪੜ੍ਹੋ- IND vs WI : ਭਾਰਤੀ ਟੀਮ ਨੇ ਸ਼ੁਰੂ ਕੀਤਾ ਅਭਿਆਸ
ਇਸ਼ਤਿਹਾਰ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਜਾਸੂਸੀ ਸਾਫਟਵੇਅਰ ਦੇ ਮਾਧਿਅਮ ਨਾਲ ਆਪਣੇ ਮੋਬਾਇਲ ਫੋਨ ਦੇ ਜਰੀਏ ਜਾਸੂਸੀ ਦਾ ਸ਼ੱਕ ਹੈ, ਉਹ ਲੋੜੀਂਦੇ ਕਾਰਨਾਂ ਦਾ ਜ਼ਿਕਰ ਕਰਦੇ ਹੋਏ ਕਮੇਟੀ ਦੇ ਸਾਹਮਣੇ ਆਪਣੀ ਗੱਲ ਈ-ਮੇਲ ਦੇ ਜਰੀਏ ਨਾਲ ਰੱਖ ਸਕਦੇ ਹਨ। ਕਮੇਟੀ ਸਬੰਧਤ ਵਿਅਕਤੀ/ਵਿਅਕਤੀਆਂ ਨੂੰ ਆਪਣੇ ਮੋਬਾਇਲ ਫੋਨ ਜ਼ਰੂਰੀ ਜਾਂਚ ਲਈ ਕਮੇਟੀ ਦੇ ਕੋਲ ਜਮ੍ਹਾ ਕਰਾਉਣ ਲਈ ਕਹਿ ਸਕਦੀ ਹੈ। ਕਮੇਟੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਮੋਬਾਇਲ ਫੋਨ ਵਾਪਸ ਕਰ ਦੇਵੇਗੀ।
ਇਹ ਖ਼ਬਰ ਪੜ੍ਹੋ- ਕੇਜਰੀਵਾਲ ਵੱਲੋਂ ਪੰਜਾਬੀ ਬੋਲੀ ਨੂੰ ਅਪਮਾਨਿਤ ਕਰਨ ’ਤੇ ਹਰਚਰਨ ਬੈਂਸ ਨੇ ਭਗਵੰਤ ਮਾਨ ਨੂੰ ਕੀਤੇ ਪੰਜ ਸਵਾਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।