PDP ਨੇਤਾ ਦੇ ਸੁਰੱਖਿਆ ਕਰਮਚਾਰੀ ਦੀ ਰਾਈਫਲ ਖੋਹ ਕੇ ਫਰਾਰ ਹੋਏ ਅੱਤਵਾਦੀ

Friday, Sep 13, 2019 - 01:46 PM (IST)

PDP ਨੇਤਾ ਦੇ ਸੁਰੱਖਿਆ ਕਰਮਚਾਰੀ ਦੀ ਰਾਈਫਲ ਖੋਹ ਕੇ ਫਰਾਰ ਹੋਏ ਅੱਤਵਾਦੀ

ਕਿਸ਼ਤਵਾੜ— ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਨੇਤਾ ਨਸੀਰ ਦੇ ਸੁਰੱਖਿਆ ਕਰਮਚਾਰੀ ਤੋਂ ਉਸ ਦੀ ਰਾਈਫਲ ਖੋਹ ਲਈ। ਇਸ ਘਟਨਾ ਦੇ ਤੁਰੰਤ ਬਾਅਦ ਜ਼ਿਲੇ 'ਚ ਕਰਫਿਊ ਲਗਾ ਕੇ ਹਥਿਆਰ ਲੈ ਕੇ ਦੌੜਨ ਵਾਲੇ ਅੱਤਵਾਦੀਆਂ ਦੀ ਤਲਾਸ਼ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। 

ਨੇੜਲੇ ਸਾਰੇ ਇਲਾਕਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੌਜ ਅਤੇ ਪੁਲਸ ਦੀਆਂ ਟੀਮਾਂ ਸ਼ਹਿਰਾਂ 'ਚ ਸਰਗਰਮ ਹੋ ਗਈਆਂ ਹਨ। ਇਲਾਕੇ 'ਚ ਅੱਤਵਾਦੀਆਂ ਨੂੰ ਰੋਕਣ ਲਈ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ। ਇਸ ਸਾਲ ਕਿਸ਼ਤਵਾੜ 'ਚ ਹਥਿਆਰ ਖੋਹਣ ਦੀ ਇਹ ਦੂਜੀ ਘਟਨਾ ਹੈ। 8 ਮਾਰਚ ਨੂੰ ਨਕਾਬਪੋਸ਼ ਹਮਲਾਵਰਾਂ ਨੇ ਸ਼ਹੀਦੀ ਮਜਾਰ ਇਲਾਕੇ 'ਚ ਸੁਰੱਖਿਆ ਕਰਮਚਾਰੀ ਦਲੀਪ ਕੁਮਾਰ ਦੇ ਘਰ ਵੜ ਕੇ ਉਸ ਕੋਲੋਂ ਏ.ਕੇ.-47 ਰਾਈਫਲ ਅਤੇ 90 ਗੋਲੀਆਂ ਖੋਹ ਲਈਆਂ ਸੀ। ਇਸ ਤੋਂ ਪਹਿਲਾਂ ਅੱਜ ਯਾਨੀ ਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਕੁਝ ਹਿੱਸਿਆਂ 'ਚ ਜੁਮੇ ਦੀ ਨਮਾਜ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ।


author

DIsha

Content Editor

Related News