PDP ਨੇਤਾ ਪਾਰਾ ਨੇ ਆਪਣੇ ਵਿਰੁੱਧ ਦਰਜ FIR ਰੱਦ ਕਰਵਾਉਣ ਲਈ ਹਾਈ ਕੋਰਟ ਵੱਲ ਕੀਤਾ ਰੁਖ

Sunday, Aug 22, 2021 - 09:57 PM (IST)

ਸ਼੍ਰੀਨਗਰ (ਭਾਸ਼ਾ, ਅਰੀਜ਼)- ਪੀ. ਡੀ. ਪੀ. ਦੇ ਇਕ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਸਾਬਕਾ ਨੇੜਲੇ ਸਹਿਯੋਗੀ ਅਤੇ ਪੀ. ਡੀ. ਪੀ. ਨੇਤਾ ਵਹੀਦ ਉਰ ਰਹਿਮਾਨ ਪਾਰਾ ਨੇ ਜੰਮੂ-ਕਸ਼ਮੀਰ ਪੁਲਸ ਵਲੋਂ ਉਨ੍ਹਾਂ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕੀਤਾ ਹੈ। ਉਨ੍ਹਾਂ ਸੰਵਿਧਾਨ ਅਧੀਨ ਮੌਲਿਕ ਅਧਿਕਾਰਾਂ ਦੀ ਰਾਖੀ ਅਤੇ ਐੱਨ. ਆਈ. ਏ. ਵਲੋਂ ਇਸੇ ਤਰ੍ਹਾਂ ਦੇ ਦੋਸ਼ਾਂ ਦੀ ਜਾਂਚ ਨੂੰ ਲੈ ਕੇ ਅਦਾਲਤ ਦਾ ਰੁਖ ਕੀਤਾ ਹੈ। ਪਾਰਾ ਦੇ ਵਕੀਲ ਸ਼ਾਰਿਕ ਰਿਆਜ਼ ਨੇ ਪਟੀਸ਼ਨ ’ਚ ਕਿਹਾ ਕਿ ਉਨ੍ਹਾਂ ਦੇ ਮੁਵਕਿਲ ਵਿਰੁੱਧ ਐੱਨ. ਆਈ. ਏ. ਅਤੇ ਜੰਮੂ-ਕਸ਼ਮੀਰ ਪੁਲਸ ਦੀ ਕਾਊਂਟਰ ਇੰਟੈਲੀਜੈਂਸ (ਕਸ਼ਮੀਰ) ਸ਼ਾਖਾ ਵੀ ਵੱਖ-ਵੱਖ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਜੋ ਅਪਰਾਧਿਕ ਪ੍ਰਕਿਰਿਆ ਜ਼ਾਬਤਾ ਅਧੀਨ ਨਿਯਮਾਂ ਦੀ ਉਲੰਘਣਾ ਹੈ।

ਇਹ ਖ਼ਬਰ ਪੜ੍ਹੋ- ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ


ਮਾਣਯੋਗ ਜੱਜ ਚੈਟਰਜੀ ਕੌਲ ਨੇ ਪਿਛਲੇ ਮਹੀਨੇ ਇਕ ਅਦਾਲਤ ਵਲੋਂ ਤੈਅ ਦੋਸ਼ਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਪਿੱਛੋਂ ਕਾਊਂਟਰ ਇੰਟੈਲੀਜੈਂਸ (ਕਸ਼ਮੀਰ) ਜਾਂ ਸੀ. ਆਈ. ਏ. ਨੂੰ ਨੋਟਿਸ ਜਾਰੀ ਕਰ ਕੇ ਇਕ ਮਹੀਨੇ ਅੰਦਰ ਜਵਾਬ ਮੰਗਿਆ ਸੀ। ਰਿਆਜ਼ ਨੇ ਪਟੀਸ਼ਨ ’ਚ ਦੋਹਾਂ ਐੱਫ. ਆਈ. ਆਰ. ਦੀ ਤੁਲਨਾ ਕੀਤੀ ਸੀ ਅਤੇ ਦੋ ਜਾਂਚ ਏਜੰਸੀਆਂ ਵਲੋਂ ਇਕ ਹੀ ਤਰ੍ਹਾਂ ਦੇ ਅਪਰਾਧ ਦੀ ਵੱਖ-ਵੱਖ ਜਾਂਚ ਦੀ ਬਰਾਬਰੀ ਬਾਰੇ ਦੱਸਿਆ ਸੀ।

ਇਹ ਖ਼ਬਰ ਪੜ੍ਹੋ-  ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News