PDP ਮੁਖੀ ਮਹਿਬੂਬਾ ਮੁਫ਼ਤੀ ਦਾ ਦਾਅਵਾ : ਘਰ ''ਚ ਨਜ਼ਰਬੰਦ ਹਾਂ

Wednesday, Oct 05, 2022 - 12:38 PM (IST)

PDP ਮੁਖੀ ਮਹਿਬੂਬਾ ਮੁਫ਼ਤੀ ਦਾ ਦਾਅਵਾ : ਘਰ ''ਚ ਨਜ਼ਰਬੰਦ ਹਾਂ

ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਉੱਤਰ ਕਸ਼ਮੀਰ ਦੇ ਪੱਟਨ ਕਸਬੇ 'ਚ ਜਾਣ ਤੋਂ ਰੋਕਣ ਲਈ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕੀਤਾ,''ਗ੍ਰਹਿ ਮੰਤਰੀ ਜਦੋਂ ਕਸ਼ਮੀਰ 'ਚ ਹਾਲਾਤ ਆਮ ਹੋਣ ਦਾ ਢੋਲ ਵਜਾਉਂਦੇ ਘੁੰਮ ਰਹੇ ਹਨ, ਮੈਂ ਘਰ 'ਚ ਨਜ਼ਰਬੰਦ ਹਾਂ, ਕਿਉਂਕਿ ਮੈਂ ਇਕ ਵਰਕਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਪੱਟਨ ਜਾਣਾ ਚਾਹੁੰਦੀ ਸੀ।''

PunjabKesari

ਉਨ੍ਹਾਂ ਕਿਹਾ,''ਜੇਕਰ ਇਕ ਸਾਬਕਾ ਮੁੱਖ ਮੰਤਰੀ ਦੇ ਮੌਲਿਕ ਅਧਿਕਾਰਾਂ ਨੂੰ ਇੰਨੀ ਆਸਾਨੀ ਨਾਲ ਮੁਅੱਤਲ ਕੀਤਾ ਜਾ ਸਕਦਾ ਹੈ ਤਾਂ ਆਮ ਲੋਕਾਂ ਦੇ ਦਰਦ ਬਾਰੇ ਕੋਈ ਸੋਚ ਵੀ ਨਹੀਂ ਸਕਦਾ।'' ਕੇਂਦਰੀ ਗ੍ਰਹਿ ਮੰਤਰੀ ਦਾ ਅੱਜ ਬਾਰਾਮੂਲਾ 'ਚ ਜਨਤਕ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ।

PunjabKesari


author

DIsha

Content Editor

Related News