ਕੋਰੋਨਾ ਨਾਲ ਜੰਗ : paytm 500 ਕਰੋੜ ਰੁਪਏ ਦਾ ਦੇਵੇਗਾ ਯੋਗਦਾਨ

Sunday, Mar 29, 2020 - 01:20 PM (IST)

ਕੋਰੋਨਾ ਨਾਲ ਜੰਗ : paytm 500 ਕਰੋੜ ਰੁਪਏ ਦਾ ਦੇਵੇਗਾ ਯੋਗਦਾਨ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੀ ਦੁਨੀਆ ਸੰਕਟ 'ਚ ਹੈ। ਦੁਨੀਆ ਭਰ 'ਚ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ 30 ਹਜ਼ਾਰ ਤੋਂ ਪਾਰ ਹੋ ਗਿਆ ਹੈ। ਭਾਰਤ 'ਚ ਵੀ ਇਹ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ। ਵਾਇਰਸ ਨੂੰ ਹਰਾਉਣ ਲਈ ਦੇਸ਼ ਲਾਕ ਡਾਊਨ ਹੈ। ਅਜਿਹੇ ਵਿਚ ਮਦਦ ਲਈ ਕਈ ਹੱਥ ਅੱਗੇ ਵਧ ਰਹੇ ਹਨ, ਤਾਂ ਕਿ ਲੋਕਾਂ ਨੂੰ ਖਾਣ-ਪੀਣ ਦੀ ਕੋਈ ਪਰੇਸ਼ਾਨੀ ਨਾ ਆਵੇ। ਡਿਜ਼ੀਟਲ ਭੁਗਤਾਨ ਨਾਲ ਸੰਬੰਧਤ ਕੰਪਨੀ ਪੇਟੀਐੱਮ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦਾ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਰਾਹਤ ਫੰਡ (ਪੀ. ਐੱਮ. ਕੇਅਰਸ ਫੰਡ) 'ਚ 500 ਕਰੋੜ ਰੁਪਏ ਦਾ ਯੋਗਦਾਨ ਦੇਣ ਦਾ ਟੀਚਾ ਹੈ। ਪੇਟੀਐੱਮ ਨੇ ਇਕ ਬਿਆਨ 'ਚ ਕਿਹਾ ਕਿ ਪੇਟੀਐੱਮ ਦਾ ਵਾਲੇਟ, ਯੂ. ਪੀ. ਆਈ. ਅਤੇ ਪੇਟੀਐੱਮ ਬੈਂਕ ਡੈਬਿਟ ਕਾਰਡ ਇਸਤੇਮਾਲ ਕਰ ਕੇ ਪੇਟੀਐੱਮ ਜ਼ਰੀਏ ਦਿੱਤੇ ਗਏ ਹਰ ਯੋਗਦਾਨ ਜਾਂ ਹੋਰ ਕਿਸੇ ਵੀ ਭੁਗਤਾਨ ਲਈ ਕੰਪਨੀ ਵਾਧੂ 10 ਰੁਪਏ ਦਾ ਯੋਗਦਾਨ ਦੇਵੇਗੀ।

ਪੇਟੀਐੱਮ ਪ੍ਰਧਾਨ ਮਧੁਰ ਦੇਵੜਾ ਨੇ ਕਿਹਾ ਕਿ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਨਾਲ ਲੜਨ ਲਈ ਚੁੱਕੇ ਗਏ ਸਾਰੇ ਰਾਹਤ ਕਦਮਾਂ 'ਚ ਸਰਕਾਰ ਦੀ ਮਦਦ ਕਰ ਕੇ ਆਪਣੀ ਜ਼ਿੰਮੇਵਾਰੀ ਪੂਰਾ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਲੋਕ ਖੁੱਲ੍ਹ ਕੇ ਪੀ. ਐੱਮ. ਕੇਅਰਸ ਲਈ ਦਾਨ ਦੇਣਗੇ ਅਤੇ ਜ਼ਿੰਦਗੀਆਂ ਬਚਾਉਣਗੇ। 

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਰਾਹਤ ਫੰਡ ਦੇ ਗਠਨ ਦਾ ਐਲਾਨ ਕੀਤਾ, ਜਿੱਥੇ ਲੋਕ ਕੋਰੋਨਾ ਵਾਇਰਸ ਵਿਰੁੱਧ ਸਰਕਾਰ ਦੀ ਲੜਾਈ 'ਚ ਮਦਦ ਅਤੇ ਯੋਗਦਾਨ ਦੇ ਸਕਦੇ ਹਨ। ਪੀ. ਐੱਮ. ਮੋਦੀ ਨੇ ਆਪਣੇ ਟਵੀਟ 'ਚ ਕਿਹਾ ਕਿ 'ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਰਾਹਤ ਫੰਡ' ਸਿਹਤਮੰਦ ਭਾਰਤ ਬਣਾਉਣ ਵਿਚ ਕਾਫੀ ਸਹਾਇਕ ਹੋਵੇਗਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਰਾਹਤ ਫੰਡ ਦੇ ਐਲਾਨ ਦੇ ਤੁਰੰਤ ਬਾਅਦ ਅਭਿਨੇਤਾ ਅਕਸ਼ੈ ਕੁਮਾਰ ਨੇ 25 ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ। 


author

Tanu

Content Editor

Related News