ਹੁਣ ਤੁਹਾਨੂੰ Paytm ’ਤੇ ਮਿਲੇਗੀ ਕੋਵਿਡ ਵੈਕਸੀਨ ਸਲਾਟ ਦੀ ਪੂਰੀ ਜਾਣਕਰੀ

Thursday, May 06, 2021 - 04:30 PM (IST)

ਹੁਣ ਤੁਹਾਨੂੰ Paytm ’ਤੇ ਮਿਲੇਗੀ ਕੋਵਿਡ ਵੈਕਸੀਨ ਸਲਾਟ ਦੀ ਪੂਰੀ ਜਾਣਕਰੀ

ਗੈਜੇਟ ਡੈਸਕ– ਪੇਟੀਐੱਮ ਨੇ ਆਪਣੀ ਐਪ ’ਚ ਨਵਾਂ ਵੈਕਸੀਨ ਸਲਾਟ ਫਾਇੰਡਰ ਟੂਲ ਸ਼ਾਮਲ ਕੀਤਾ ਹੈ ਜਿਸ ਨਾਲ ਤੁਹਾਨੂੰ ਕੋਵਿਡ ਵੈਕਸੀਨ ਸਲਾਟ ਸਰਚ ਕਰਨ ’ਚ ਆਸਾਨੀ ਹੋਵੇਗੀ। ਪੇਟੀਐੱਮ ਦੇ ਫਾਊਂਡਰ ਵਿਜੇ ਸ਼ੇਖਰ ਸ਼ਰਮਾ ਨੇ ਟਵੀਟ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੇਟੀਐੱਮ ਰਾਹੀਂ ਹੁਣ ਯੂਜ਼ਰਸ ਆਪਣੇ ਇਲਾਕੇ ’ਚ ਵੈਕਸੀਨਸ਼ਨ ਲਈ ਨਵੇਂ ਸਲਾਟ ਉਪਲੱਬਧ ਹੋਣ ’ਤੇ ਅਲਰਟ ਪਾ ਸਕਣਗੇ। ਇਸ ਦੇ ਨਾਲ ਹੀ ਨਵੇਂ ਸਲਾਟ ਓਪਨ ਹੋਣ ’ਤੇ ਪੇਟੀਐੱਮ ਚੈਟ ਰਾਹੀਂ ਯੂਜ਼ਰਸ ਨੂੰ ਰੀਅਲ-ਟਾਈਮ ਉਪਲੱਬਧਤਾ ਦੀ ਜਾਣਕਾਰੀ ਵੀ ਮਿਲੇਗੀ। 

ਇਹ ਵੀ ਪੜ੍ਹੋ– 15 ਮਈ ਨੂੰ ਬੰਦ ਹੋ ਜਾਵੇਗਾ ਤੁਹਾਡਾ WhatsApp! ਉਸ ਤੋਂ ਪਹਿਲਾਂ ਕਰ ਲਓ ਇਹ ਕੰਮ

ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਭਾਰਤ ’ਚ ਜਲਦ ਲਾਂਚ ਹੋਵੇਗੀ PUBG Mobile, ਕੰਪਨੀ ਨੇ ਜਾਰੀ ਕੀਤਾ ਨਵਾਂ ਟੀਜ਼ਰ

ਪੇਟੀਐੱਮ ਦਾ ਕਹਿਣਾ ਹੈ ਕਿ ਕੰਪਨੀ ਰੀਅਲ-ਟਾਈਮ ’ਚ ਦੇਸ਼ ’ਚ ਉਪਲੱਬਧ ਵੈਕਸੀਨ ਸਲਾਟ ਨੂੰ ਟ੍ਰੈਕ ਕਰ ਰਹੀ ਹੈ। ਯੂਜ਼ਰਸ ਨਵੇਂ ਵੈਕਸੀਨ ਸਲਾਟ ਓਪਨ ਹੋਣ ’ਤੇ Paytm Vaccine Slot Finder ਰਾਹੀਂ ਸਲਾਟ ਬੁੱਕ ਕਰ ਸਕਦੇ ਹਨ ਅਤੇ ਇੰਸਟੈਂਟ ਅਲਰਟ ਵੀ ਪਾ ਸਕਦੇ ਹਨ। 

ਇਹ ਵੀ ਪੜ੍ਹੋ– ਹੁਣ WhatsApp ’ਤੇ ਮਿਲੇਗੀ ਨਜ਼ਦੀਕੀ ਕੋਰੋਨਾ ਟੀਕਾਕਰਨ ਸੈਂਟਰ ਦੀ ਜਾਣਕਾਰੀ, ਸੇਵ ਕਰਨਾ ਹੋਵੇਗਾ ਇਹ ਨੰਬਰ


author

Rakesh

Content Editor

Related News