ਜੰਮੂ ਪ੍ਰਸ਼ਾਸਨ ਨੇ ਪੇਇੰਗ ਗੈਸਟ ਦਾ ਰਜਿਸਟਰੇਸ਼ਨ ਕੀਤਾ ਜ਼ਰੂਰੀ, ਜਾਣੋ ਕਿਉਂ

Tuesday, Jul 26, 2022 - 04:11 PM (IST)

ਜੰਮੂ (ਵਾਰਤਾ)- ਜੰਮੂ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਜ਼ਿਲ੍ਹੇ ਦੇ ਸਾਰੇ ਮਕਾਨ ਮਾਲਕਾਂ ਨੂੰ ਸਾਰੇ ਪੇਇੰਗ ਗੈਸਟ (ਪੀ.ਜੀ.) ਦੇ ਰਜਿਸਟਰੇਸ਼ਨ ਕਰਵਾਉਣ ਅਤੇ ਨਾਲ ਹੀ ਸਾਰੇ ਕਿਰਾਏਦਾਰਾਂ ਦਾ ਵੇਰਵਾ ਸੰਬੰਧਤ ਥਾਣਿਆਂ 'ਚ ਦਰਜ ਕਰਵਾਉਣ ਦਾ ਨਿਰਦੇਸ਼ ਦਿੱਤਾ। ਵਿਸ਼ੇਸ਼ ਰੂਪ ਨਾਲ, ਪਿਛਲੇ ਕੁਝ ਸਾਲਾਂ 'ਚ ਜ਼ਿਲ੍ਹੇ 'ਚ 'ਅਣਰਜਿਸਟਰਡ' ਪੇਇੰਗ ਗੈਸਟਾਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸੰਬੰਧੀ ਨਿਰਦੇਸ਼ ਜਾਰੀ ਕਰਨੇ ਪਏ ਹਨ। ਜੰਮੂ ਦੀ ਡਿਪਟੀ ਕਮਿਸ਼ਨ ਅਵਨੀ ਲਵਾਸਾ ਨੇ ਦੱਸਿਆ,''ਕਿਉਂਕਿ ਕਿਰਾਏਦਾਰਾਂ ਅਤੇ ਘਰੇਲੂ ਸਹਾਇਕਾਂ ਦਾ ਵੈਰੀਫਿਕੇਸ਼ਨ ਕਰਨ ਦੀ ਤੁਰੰਤ ਜ਼ਰੂਰਤ ਹੈ, ਪੀ.ਜੀ. ਮਾਲਕਾਂ ਲਈ ਵੀ ਇਸ ਤਰ੍ਹਾਂ ਦੇ ਆਦੇਸ਼ ਦੇ ਅਧੀਨ ਸੰਬੰਧਤ ਥਾਣਿਆਂ 'ਚ ਰਜਿਸਟਰੇਸ਼ਨ ਕਰਨਾ ਜ਼ਰੂਰੀ ਹੈ।'' ਜੰਮੂ ਜ਼ਿਲ੍ਹਾ ਪ੍ਰਸ਼ਾਸਨ ਨੇ 31 ਮਈ ਨੂੰ ਇਕ ਆਦੇਸ਼ 'ਚ ਮਕਾਨ ਮਾਲਕਾਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਾਰੇ ਕਿਰਾਏਦਾਰਾਂ ਦੇ ਵੇਰਵੇ ਦਾ ਖ਼ੁਲਾਸਾ ਕਰਨ ਦਾ ਨਿਰਦੇਸ਼ ਦਿੱਤਾ।

ਸੁਸ਼੍ਰੀ ਲਵਾਸਾ ਨੇ ਕਿਹਾ ਕਿ ਜੰਮੂ ਦੇ ਸੀਨੀਅਰ ਪੁਲਸ ਸੁਪਰਡੈਂਟ ਨੇ ਵਾਰ-ਵਾਰ ਨੋਟਿਸ 'ਚ ਲਾਇਆ ਹੈ ਕਿ ਵੈਰੀਫਿਕੇਸ਼ਨ ਕਰਨ ਦੀ ਤੁਰੰਤ ਜ਼ਰੂਰਤ ਹੈ, ਕਿਉਂਕਿ ਦੇਸ਼ ਵਿਰੋਧੀ ਅਤੇ ਅਸਮਾਜਿਕ ਤੱਤਾਂ ਨੇ ਕਿਰਾਏਦਾਰਾਂ ਅਤੇ ਘਰੇਲੂ ਸਹਾਇਕਾਂ ਦੀ ਆੜ 'ਚ ਰਿਹਾਇਸ਼ੀ ਇਲਾਕਿਆਂ 'ਚ ਇਸ ਦੀ ਸੂਚਨਾ ਨਹੀਂ ਦਿੱਤੀ ਤਾਂ ਇਸ ਸੰਬੰਧ 'ਚ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਕਿਉਂਕਿ ਚੌਕਸੀ ਵਜੋਂ ਰਜਿਸਟਰੇਸ਼ਨ ਜ਼ਰੂਰੀ ਹੈ।'' ਇਕ ਆਦੇਸ਼ 'ਚ ਕਿਹਾ ਗਿਆ,''ਇਹ ਜ਼ਰੂਰੀ ਹੈ ਕਿ ਮਕਾਨ ਮਾਲਕਾਂ ਅਤੇ ਜਾਇਦਾਦ ਦੇ ਮਾਲਕਾਂ ਨੂੰ ਕਿਰਾਏ 'ਤੇ ਲੈਣ ਅਤੇ ਕਿਰਾਏਦਾਰਾਂ ਅਤੇ ਘਰੇਲੂ ਮਦਦ ਲਈ ਆਪਣੇ ਕੰਪਲੈਕਸ ਉਪਲੱਬਧ ਕਰਵਾਉਣ ਤੋਂ ਪਹਿਲਾਂ ਜਵਾਬਦੇਹ ਬਣਾਉਣ ਲਈ ਕੁਝ ਉਪਾਅ ਕੀਤੇ ਜਾਣ।'' ਸੁਸ਼੍ਰੀ ਲਵਾਸਾ ਨੇ ਹਾਲਾਂਕਿ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਤੀਕੂਲ ਤੱਤਾਂ ਵਲੋਂ ਮਨੁੱਖੀ ਸੁਰੱਖਿਆ ਲਈ ਖ਼ਤਰੇ ਨੂੰ ਦੇਖਦੇ ਹੋਏ, ਸੀ.ਆਰ.ਪੀ.ਸੀ. ਦੀ ਧਾਰਾ 144 ਦੇ ਅਧੀਨ ਤੁਰੰਤ ਰੋਕਥਾਮ ਉਪਾਅ ਦੀ ਜ਼ਰੂਰਤ ਹੈ।


DIsha

Content Editor

Related News