ਪਵਾਰ ਨੇ ਖੜਗੇ ਤੇ ਰਾਹੁਲ ਨਾਲ ਕੀਤੀ ਮੁਲਾਕਾਤ, ‘ਇੰਡੀਆ’ ਗਠਜੋੜ ਦੀ ਭਵਿੱਖ ਦੀ ਰਣਨੀਤੀ ’ਤੇ ਕੀਤੀ ਚਰਚਾ

Saturday, Oct 07, 2023 - 02:06 PM (IST)

ਪਵਾਰ ਨੇ ਖੜਗੇ ਤੇ ਰਾਹੁਲ ਨਾਲ ਕੀਤੀ ਮੁਲਾਕਾਤ, ‘ਇੰਡੀਆ’ ਗਠਜੋੜ ਦੀ ਭਵਿੱਖ ਦੀ ਰਣਨੀਤੀ ’ਤੇ ਕੀਤੀ ਚਰਚਾ

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਸ਼ੁੱਕਰਵਾਰ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੀ ਹੋਰ ਰੂਪਰੇਖਾ ਅਤੇ ਰਣਨੀਤੀ ਤਿਆਰ ਕਰਨ ਬਾਰੇ ਚਰਚਾ ਕੀਤੀ ਗਈ।

ਸੂਤਰਾਂ ਨੇ ਦੱਸਿਆ ਕਿ ਤਿੰਨਾਂ ਨੇਤਾਵਾਂ ਦੀ ਬੈਠਕ ਖੜਗੇ ਦੀ ਰਿਹਾਇਸ਼ ’ਤੇ ਹੋਈ। ਇਹ ਮੀਟਿੰਗ ਅਜਿਹੇ ਸਮੇਂ ਹੋਈ ਜਦੋਂ ਇਸ ਮਹੀਨੇ ਭੋਪਾਲ ਵਿੱਚ ਹੋਣ ਵਾਲੀ ਵਿਰੋਧੀ ਧਿਰ ਦੀ ਜਨਤਕ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਅਤੇ ਅਜੇ ਤੱਕ ਇਹ ਤੈਅ ਨਹੀਂ ਹੋਇਆ ਕਿ ‘ ਇੰਡੀਆ’ ਗਠਜੋੜ ਦੀ ਅਗਲੀ ਮੀਟਿੰਗ ਕਿੱਥੇ ਹੋਵੇਗੀ?

ਅਗਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐੱਨ. ਡੀ. ਏ.) ਨਾਲ ਟੱਕਰ ਲੈਣ ਲਈ ਦੋ ਦਰਜਨ ਤੋਂ ਵੱਧ ਵਿਰੋਧੀ ਪਾਰਟੀਆਂ ਨੇ ‘ਇੰਡੀਆ’ ਦਾ ਗਠਨ ਕੀਤਾ ਹੈ।


author

Rakesh

Content Editor

Related News