Fact Check: ਪਟਨਾ ਸਾਹਿਬ ਗੁਰਦੁਆਰੇ ''ਚ PM ਮੋਦੀ ਵੱਲੋਂ ਖ਼ਾਲੀ ਬਾਲਟੀ ''ਚੋਂ ਲੰਗਰ ਛਕਾਉਣ ਦਾ ਝੂਠਾ ਦਾਅਵਾ ਵਾਇਰਲ

05/22/2024 7:49:25 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਆਪਣੇ ਚੋਣ ਦੌਰੇ ਦੌਰਾਨ ਬਿਹਾਰ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹ ਬਿਹਾਰ ਦੀ ਰਾਜਧਾਨੀ ਪਟਨਾ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪਟਨਾ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਿਆ ਅਤੇ ਸੇਵਾਦਾਰ ਵਜੋਂ ਲੰਗਰ ਛਕਿਆ। ਪੀ.ਐੱਮ. ਮੋਦੀ ਦੀਆਂ ਸ੍ਰੀ ਪਟਨਾ ਸਾਹਿਬ ਗੁਰਦੁਆਰੇ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਇਸ ਸਿਲਸਿਲੇ 'ਚ ਪੀ.ਐੱਮ. ਮੋਦੀ ਦੀ ਇੱਕ ਤਸਵੀਰ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਗੁਰਦੁਆਰੇ 'ਚ ਕਤਾਰ 'ਚ ਬੈਠੇ ਲੋਕਾਂ ਨੂੰ ਲੰਗਰ ਛਕਾ ਰਹੇ ਹਨ। ਇਸ ਤਸਵੀਰ ਨੂੰ ਲੈ ਕੇ ਯੂਜ਼ਰਜ਼ ਦਾਅਵਾ ਕਰ ਰਹੇ ਹਨ ਕਿ ਪੀ.ਐੱਮ. ਮੋਦੀ ਖ਼ਾਲੀ ਬਾਲਟੀ 'ਚੋਂ ਲੰਗਰ ਛਕਾ ਰਹੇ ਹਨ। ਤੁਸੀਂ ਇਸ ਕੈਪਸ਼ਨ ਨਾਲ ਤਸਵੀਰ ਦੇਖ ਸਕਦੇ ਹੋ…

ਪਿਛਲੇ ਦਸ ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ। ਇੱਕ ਖ਼ਾਲੀ ਚਮਚਾ ਇੱਕ ਖ਼ਾਲੀ ਬਾਲਟੀ ਵਿੱਚ ਡੁਬੋ ਕੇ ਅਤੇ ਇਸਨੂੰ ਇੱਕ ਖ਼ਾਲੀ ਪਲੇਟ ਵਿੱਚ ਪਰੋਸਣ ਦੀ ਫੋਟੋਜੈਨਿਕ ਨੌਟੰਕੀ !!

ਫੇਸਬੁੱਕ ਪੋਸਟਆਰਕਾਈਵ ਪੋਸਟ

PunjabKesari

ਖੋਜ ਤੋਂ ਪਤਾ ਲੱਗਾ ਹੈ ਕਿ...

ਅਸੀਂ ਗੂਗਲ ਰਿਵਰਸ ਇਮੇਜ ਸਰਚ ਰਾਹੀਂ ਤਸਵੀਰ ਨੂੰ ਖੋਜਣਾ ਸ਼ੁਰੂ ਕੀਤਾ, ਨਤੀਜਿਆਂ ਵਿੱਚ ਸਾਨੂੰ ਕੁਝ ਮੀਡੀਆ ਰਿਪੋਰਟਾਂ ਪ੍ਰਕਾਸ਼ਿਤ ਮਿਲੀਆਂ। ਜਿਸ ਵਿੱਚ ਪੀ.ਐੱਮ. ਮੋਦੀ ਦੇ ਪਟਨਾ ਸਾਹਿਬ ਗੁਰਦੁਆਰੇ ਜਾਣ ਦੀਆਂ ਖ਼ਬਰਾਂ ਸਨ। 13 ਮਈ 2024 ਨੂੰ ਸੀ.ਐੱਨ.ਬੀ.ਸੀ. ਟੀ.ਵੀ. 18 ਦੀ ਵੈੱਬਸਾਈਟ 'ਤੇ ਪ੍ਰਧਾਨ ਮੰਤਰੀ ਦੀ ਇਸੇ ਫੇਰੀ ਨਾਲ ਸਬੰਧਤ ਖ਼ਬਰਾਂ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਜਦੋਂ ਕਿ ਰਿਪੋਰਟ 'ਚ ਲਿਖਿਆ ਹੈ, ਪ੍ਰਧਾਨ ਮੰਤਰੀ ਨੇ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਤੋਂ ਤੁਰੰਤ ਬਾਅਦ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, “ਅੱਜ ਸਵੇਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅਰਦਾਸ ਕੀਤੀ। ਇਸ ਪਵਿੱਤਰ ਸਥਾਨ ਦੇ ਬ੍ਰਹਮਤਾ, ਸ਼ਾਂਤੀ ਅਤੇ ਅਮੀਰ ਇਤਿਹਾਸ ਦਾ ਅਨੁਭਵ ਕਰਕੇ ਸੱਚਮੁੱਚ ਧੰਨ ਮਹਿਸੂਸ ਕੀਤਾ। ਇਸ ਗੁਰਦੁਆਰੇ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਡੂੰਘਾ ਸਬੰਧ ਹੈ। ਉਨ੍ਹਾਂ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਮਾਣ ਸਾਡੀ ਸਰਕਾਰ ਨੂੰ ਮਿਲਿਆ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀਆਂ ਰਹਿਣ।'' ਇਸ ਤੋਂ ਬਾਅਦ ਅਸੀਂ ਵਾਇਰਲ ਤਸਵੀਰ ਵਰਗੀ ਤਸਵੀਰ ਦੇਖੀ।

PunjabKesari

ਕੈਪਸ਼ਨ ਸੀ, ''ਪ੍ਰਸਾਦ ਨੇ ਕਿਹਾ, "ਮੋਦੀ ਜੀ ਨੇ ਗੁਰਦੁਆਰੇ ਵਿੱਚ ਖਾਣਾ ਪਕਾਇਆ, ਰੋਟੀਆਂ ਪਕਾਈਆਂ ਅਤੇ ਲੋਕਾਂ ਨੂੰ ਆਪਣੇ ਹੱਥਾਂ ਨਾਲ ਕਮਿਊਨਿਟੀ ਰਸੋਈ (ਲੰਗਰ) ਪਰੋਸਿਆ।" (ਫੋਟੋ: ਨਰਿੰਦਰ ਮੋਦੀ/ਐਕਸ)।''

ਆਰਕਾਈਵ

ਪੀ.ਐੱਮ. ਮੋਦੀ ਦੇ ਪਟਨਾ ਸਾਹਿਬ ਗੁਰਦੁਆਰੇ ਨਾਲ ਜੁੜੀਆਂ ਖਬਰਾਂ ਅਤੇ ਕੁਝ ਤਸਵੀਰਾਂ ਟਾਈਮਜ਼ ਆਫ ਇੰਡੀਆ ਦੀ ਵੈੱਬਸਾਈਟ 'ਤੇ ਸਾਂਝੀਆਂ ਕੀਤੀਆਂ ਗਈਆਂ ਮਿਲੀਆਂ। ਇਸ 'ਚ ਅਸੀਂ ਗੈਲਰੀ 'ਚ ਵਾਇਰਲ ਤਸਵੀਰ ਦੇਖ ਸਕਦੇ ਹਾਂ ਅਤੇ ਇਹ ਵੀ ਜਾਣਕਾਰੀ ਹੈ ਕਿ ਪੀ.ਐੱਮ. ਮੋਦੀ ਪਟਨਾ ਸਾਹਿਬ ਗਏ ਸਨ। ਉੱਥੇ ਉਨ੍ਹਾਂ ਨੇ ਅਰਦਾਸ ਕਰਨ ਤੋਂ ਬਾਅਦ ਕਤਾਰ 'ਚ ਬੈਠੇ ਲੋਕਾਂ ਨੂੰ ਲੰਗਰ ਛਕਾਇਆ। ਦਸਤਾਰ ਸਜਾ ਕੇ ਪੀ.ਐੱਮ. ਮੋਦੀ ਨੇ ਖੁਦ ਗੁਰਦੁਆਰੇ ਵਿੱਚ ਬਾਲਟੀ ਵਿੱਚੋਂ ਲੰਗਰ ਛਕਿਆ।

ਆਰਕਾਈਵ

ਹੁਣ ਅਸੀਂ ਪੀ.ਐੱਮ. ਮੋਦੀ ਦੇ ਅਧਿਕਾਰਤ ਐਕਸ ਹੈਂਡਲ ਨੂੰ ਸਕੈਨ ਕੀਤਾ ਜਿਸ ਵਿਚ ਸਾਨੂੰ ਉਨ੍ਹਾਂ ਦੇ ਪਟਲਾ ਸਾਹਿਬ ਦੇ ਦੌਰੇ ਨਾਲ ਸੰਬੰਧਿਤ ਇਕ ਵੀਡੀਓ ਪੋਸਟ ਕੀਤੀ ਹੋਈ ਮਿਲੀ। ਪੀ.ਐੱਮ. ਨੇ ਵੀਡੀਓ ਦੇ ਨਾਲ ਟਵੀਟ ਕੀਤਾ ਹੈ ਕਿ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਇਕ ਬਹੁਤ ਹੀ ਵਿਸ਼ੇਸ਼ ਯਾਤਰਾ.. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨੇੜਿਓਂ ਜੁੜੇ ਸਥਾਨ 'ਤੇ, ਉਨ੍ਹਾਂ ਦੁਆਰਾ ਵਰਤੇ ਗਏ ਗ੍ਰੰਥਾਂ ਦੇ ਦਰਸ਼ਨ ਕਰਨ ਦਾ ਮਾਣ ਪ੍ਰਾਪਤ ਹੋਇਆ। ਚੌਰ ਸਾਹਿਬ ਦੀ ਸੇਵਾ ਵੀ ਕੀਤਾ, ਲੰਗਰ ਰਸੋਈ ਵਿੱਚ ਜਾ ਕੇ ਕੜਾਹ ਪ੍ਰਸ਼ਾਦ ਛਕਿਆ। ਅਸੀਂ ਵੀਡੀਓ ਦੇ ਹਰ ਐਂਗਲ ਨੂੰ ਬਹੁਤ ਧਿਆਨ ਨਾਲ ਦੇਖਿਆ। ਅਸੀਂ ਦੇਖਿਆ ਕਿ ਪੀ.ਐੱਮ. ਦੇ ਹੱਥ ਵਿੱਚ ਬਾਲਟੀ ਵਾਲੀ ਜੋ ਤਸਵੀਰ ਵਾਇਰਲ ਕੀਤੀ ਗਈ ਹੈ, ਉਸ ਵਿੱਚ ਉਹ ਕਤਾਰ ਵਿੱਚ ਬੈਠੇ ਲੋਕਾਂ ਨੂੰ ਖੀਰ ਪਰੋਸ ਰਹੇ ਹਨ। ਵੀਡੀਓ 'ਚ ਅਸੀਂ ਦੇਖ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ 1 ਮਿੰਟ 56 ਸੈਕਿੰਡ 'ਤੇ ਬਾਲਟੀ 'ਚੋਂ ਖੀਰ ਕੱਢ ਰਹੇ ਹਨ। ਫਿਰ ਉਹੀ ਦ੍ਰਿਸ਼ 2 ਮਿੰਟ 2 ਸੈਕਿੰਡ ਦੇ ਨਿਸ਼ਾਨ 'ਤੇ ਅੱਗੇ ਦਿਖਾਈ ਦਿੰਦੇ ਹਨ।

ਆਰਕਾਈਵ

ਪੀ.ਐੱਮ. ਮੋਦੀ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਇਸ ਦੌਰੇ ਦੀ ਵੀਡੀਓ ਅਪਲੋਡ ਹੈ। 13 ਮਈ ਨੂੰ ਯੂਟਿਊਬ ਚੈਨਲ 'ਤੇ ਇਸ ਦੌਰੇ ਦੀ ਲਾਈਵ ਸਟ੍ਰੀਮਿੰਗ ਕੀਤੀ ਗਈ ਸੀ। ਇਸ ਵਿਚ 5 ਮਿੰਟ 'ਤੇ ਵਾਇਰਲ ਤਸਵੀਰ ਵਾਲੇ ਫਰੇਮ ਨੂੰ ਦੇਖਿਆ ਜਾ ਸਕਦਾ ਹੈ। 

PunjabKesari

ਏ.ਐੱਨ.ਆਈ. ਦੇ ਐਕਸ ਹੈਂਡਲ 'ਤੇ ਵੀ ਇਸ ਦੌਰੇ ਦੀ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਇਸ ਵਿਚ ਵੀ ਪੀ.ਐੱਮ. ਮੋਦੀ ਨੂੰ ਕਤਾਰ 'ਚ ਬੈਠੇ ਲੋਕਾਂ ਨੂੰ ਖੀਰ ਪਰੋਸਦੇ ਦੇਖਿਆ ਜਾ ਸਕਦਾ ਹੈ। 

ਆਰਕਾਈਵ

ਅੰਤ 'ਚ ਅਸੀਂ ਵਾਇਰਲ ਤਸਵੀਰ ਅਤੇ ਸਾਨੂੰ ਮਿਲੀ ਵੀਡੀਓ ਤੋਂ ਲਈ ਗਈ ਤਸਵੀਰ ਨੂੰ ਲੈ ਕੇ ਅੰਤਰ ਸਪਸ਼ਟ ਕੀਤਾ। ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਪੀ.ਐੱਮ. ਮੋਦੀ ਦੇ ਹੱਥ 'ਚ ਜੋ ਬਾਲਟੀ ਸੀ ਉਹ ਅਸਲ 'ਚ ਖ਼ਾਲੀ ਨਹੀਂ ਸੀ। 

PunjabKesari

ਸਿੱਟਾ

ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਅਸੀਂ ਵਾਇਰਲ ਤਸਵੀਰ ਨਾਲ ਕੀਤੇ ਗਏ ਦਾਅਵੇ ਨੂੰ ਝੂਠਾ ਪਾਇਆ ਹੈ। ਜਿਸ ਬਾਲਟੀ ਚੋਂ ਪੀ.ਐੱਮ. ਮੋਦੀ ਕਤਾਰ ਵਿੱਚ ਬੈਠੇ ਲੋਕਾਂ ਨੂੰ ਲੰਗਰ ਛਕਾ ਰਹੇ ਸਨ, ਉਹ ਬਾਲਟੀ ਖਾਲੀ ਨਹੀਂ ਸੀ।

(Disclaimer: ਇਹ ਫੈਕਟ ਮੂਲ ਤੌਰ 'ਤੇ factcrescendo ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


Rakesh

Content Editor

Related News