ਸਰੀਰ ’ਤੇ PM ਦੀ ਪੇਂਟਿੰਗ, ਚਾਹ ਦੀ ਕੇਤਲੀ ਫੜ 'ਮੋਦੀ' ਨੂੰ ਮਿਲਣ ਪਟਨਾ ਪੁੱਜਾ ‘ਜਬਰਾ ਫੈਨ’

Wednesday, Jul 13, 2022 - 02:50 PM (IST)

ਸਰੀਰ ’ਤੇ PM ਦੀ ਪੇਂਟਿੰਗ, ਚਾਹ ਦੀ ਕੇਤਲੀ ਫੜ 'ਮੋਦੀ' ਨੂੰ ਮਿਲਣ ਪਟਨਾ ਪੁੱਜਾ ‘ਜਬਰਾ ਫੈਨ’

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬਿਹਾਰ ਵਿਧਾਨ ਸਭਾ ਕੰਪਲੈਕਸ ’ਚ ਸ਼ਤਾਬਦੀ ਯਾਦਗਾਰੀ ਥੰਮ੍ਹ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਦੇ ਨਾਲ ਹੀ ਬਿਹਾਰ ਵਿਧਾਨ ਸਭਾ ਦੇ ਨਵੇਂ ਅਜਾਇਬਘਰ ਦਾ ਨੀਂਹ ਪੱਥਰ ਰੱਖਿਆ। ਪਟਨਾ ’ਚ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਉਨ੍ਹਾਂ ਦਾ ਜਬਰਾ ਫੈਨ ਵੀ ਪਹੁੰਚਿਆ ਸੀ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਹੱਥ ਦੀ ਚਾਹ ਪਿਆਉਣ ਲਈ ਜਬਰਾ ਫੈਨ ਅਸ਼ੋਕ ਕੁਮਾਰ ਸਾਹਨੀ ਮੁਜ਼ੱਫਰਪੁਰ ਤੋਂ ਪਟਨਾ ਪਹੁੰਚਿਆ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੂੰ ਚਾਹ ਪਿਆਉਣ ’ਚ ਅਸ਼ੋਕ ਕੁਮਾਰ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ- NIA ਜਾਂਚ ’ਚ ਖ਼ੁਲਾਸਾ; ਨੂਪੁਰ ਸਮਰਥਕਾਂ ਦੇ ਕਤਲ ਲਈ ਪਾਕਿ ਨੇ 40 ਲੋਕਾਂ ਨੂੰ ਦਿੱਤੀ ਆਨਲਾਈਨ ਟ੍ਰੇਨਿੰਗ

ਜਬਰਾ ਫੈਨ ਅਸ਼ੋਕ ਦੀ ਹੋ ਰਹੀ ਹਰ ਥਾਂ ਚਰਚਾ-

ਸੁਰੱਖਿਆ ਕਾਰਨਾਂ ਕਰ ਕੇ ਅਸ਼ੋਕ ਨੂੰ ਵਿਧਾਨ ਸਭਾ ਦੇ ਗੇਟ ਕੋਲ ਹੀ ਰੋਕ ਦਿੱਤਾ ਗਿਆ। ਅਸ਼ੋਕ ਨੇ ਉੱਥੇ ਮੌਜੂਦ ਲੋਕਾਂ ਨੂੰ ਚਾਹ ਪਿਲਾਈ ਅਤੇ ਵਾਪਸ ਮੁਜ਼ੱਫਰਪੁਰ ਪਰਤ ਗਿਆ। ਭਾਵੇਂ ਹੀ ਅਸ਼ੋਕ ਨੇ ਪ੍ਰਧਾਨ ਮੰਤਰੀ ਨੂੰ ਨਾ ਮਿਲ ਸਕਿਆ ਪਰ ਉਸ ਦੀ ਚਰਚਾ ਹਰ ਥਾਂ ਹੋ ਰਹੀ ਹੈ। ਅਸ਼ੋਕ ਜਿਸ ਲੁੱਕ ’ਚ ਵਿਧਾਨ ਸਭਾ ਦੇ ਬਾਹਰ ਪਹੁੰਚਿਆ, ਉਸ ਨੂੰ ਵੇਖ ਕੇ ਲੋਕਾਂ ਦੀਆਂ ਨਜ਼ਰਾਂ ਉਸ ’ਤੇ ਹੀ ਟਿਕ ਗਈਆਂ। ਅਸ਼ੋਕ ਨੇ ਆਪਣੇ ਪੂਰੇ ਸਰੀਰ ਨੂੰ ਮੋਦੀ ਦੇ ਰੰਗ ’ਚ ਰੰਗਿਆ ਹੋਇਆ ਸੀ। ਉਸ ਨੇ ਆਪਣੇ ਸਰੀਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਵਾਲੀ ਪੇਂਟਿੰਗ ਬਣਵਾਈ ਹੋਈ ਸੀ ਅਤੇ ਉਸ ਉੱਪਰ ‘ਨਮੋ-ਨਮੋ’ ਲਿਖਵਾਇਆ ਸੀ। ਪਿੱਠ ’ਤੇ ਜੈ ਹਿੰਦ ਅਤੇ ਸਿਰ ਦੇ ਸੱਜੇ ਪਾਸੇ ਸਵੱਛ ਭਾਰਤ ਲਿਖਵਾਇਆ ਸੀ ਅਤੇ ਪਿੱਠ ’ਤੇ ਡਸਟਬਿਨ ਟੰਗਿਆ ਹੋਇਆ ਸੀ ਅਤੇ ਹੱਥ ’ਚ ਚਾਹ ਦੀ ਕੇਤਲੀ ਸੀ।

ਇਹ ਵੀ ਪੜ੍ਹੋ- ਤੁਸੀਂ ਵੀ ਵੇਖੋ ‘ਕਾਨਟ੍ਰੈਕਟ ਵਾਲੀ ਮੈਰਿਜ’, ਲਾੜੀ ਦੀਆਂ ਮਜ਼ੇਦਾਰ ਸ਼ਰਤਾਂ ਜਾਣ ਹੋਵੋਗੇ ਹੈਰਾਨ

PunjabKesari

ਪ੍ਰਧਾਨ ਮੰਤਰੀ ਮੋਦੀ ਦਾ ਪ੍ਰਸ਼ੰਸਕ ਹੈ ਅਸ਼ੋਕ

ਅਸ਼ੋਕ ਨੇ ਦੱਸਿਆ ਕਿ ਉਹ ਮੋਦੀ ਜੀ ਦੇ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਉਨ੍ਹਾਂ ਦੀ ਹਰ ਗੱਲ ਤੋਂ ਪ੍ਰਭਾਵਿਤ ਹੁੰਦਾ ਹੈ। ਅਸ਼ੋਕ ਨੇ ਕਿਹਾ ਕਿ ਮੇਰਾ ਇਕੋ-ਇਕ ਸੁਫ਼ਨਾ ਹੈ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਹੱਥਾਂ ਦੀ ਬਣੀ ਚਾਹ ਦਾ ਕੱਪ ਪਿਆਵਾਂ। ਉਨ੍ਹਾਂ ਦੱਸਿਆ ਕਿ ਇਸ ਇਕ ਸੁਫ਼ਨੇ ਨੂੰ ਪੂਰਾ ਕਰਨ ਲਈ ਉਹ ਦਿੱਲੀ, ਕਾਨਪੁਰ, ਰੋਹਤਕ, ਬਨਾਰਸ ਤੋਂ ਝਾਰਖੰਡ ਗਏ ਹਨ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਜਾਂ ਜਨ ਸਭਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਵੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਮੈਂ ਉਮੀਦ ਨਹੀਂ ਛੱਡੀ। ਅਸ਼ੋਕ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਕ ਦਿਨ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਜ਼ਰੂਰ ਮਿਲਾਂਗਾ।

ਇਹ ਵੀ ਪੜ੍ਹੋ- ਛੋਟੇ ਭਰਾ ਦੀ ਲਾਸ਼ ਗੋਦੀ ’ਚ ਰੱਖ ਬੈਠਾ ਰਿਹਾ ਮਾਸੂਮ, ਤਸਵੀਰ ਵਾਇਰਲ ਹੋਣ ਮਗਰੋਂ ਐਕਸ਼ਨ ’ਚ ਆਈ ਸਰਕਾਰ

ਅਸ਼ੌਕ ਨੇ ਦੱਸਿਆ ਕਿ ਪਹਿਲਾਂ ਉਹ ਪੇਂਟਿੰਗ ਦਾ ਕੰਮ ਕਰਦਾ ਸੀ, ਜਿਸ ਤੋਂ ਉਹ ਆਪਣਾ ਗੁਜ਼ਾਰਾ ਨਹੀਂ ਚਲਾ ਸਕਦਾ ਸੀ। 6 ਸਾਲ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਆਤਮ-ਨਿਰਭਰ ਭਾਰਤ ਤੋਂ ਪ੍ਰੇਰਨਾ ਲੈ ਕੇ ਚਾਹ ਦੀ ਦੁਕਾਨ ਖੋਲ੍ਹੀ। ਇਹ ਚਾਹ ਦੀ ਦੁਕਾਨ ਵਧੀਆ ਚੱਲ ਰਹੀ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਹੈ।


author

Tanu

Content Editor

Related News