ਭੀੜ, ਗੰਦਗੀ, ਖਾਣ ਦੀ ਕਮੀ, ਅਛੂਤ ਵਰਗੇ ਵਰਤਾਓ ਤੋਂ ਘਬਰਾ ਕੇ ਕਵਾਰੰਟੀਨ ਸੈਂਟਰਾਂ ਤੋਂ ਭੱਜ ਰਹੇ ਮਰੀਜ਼

Monday, May 18, 2020 - 10:57 PM (IST)

ਨਵੀਂ ਦਿੱਲੀ (ਵਿਸ਼ੇਸ਼)- ਕੋਰੋਨਾ ਇਨਫੈਕਟਿਡ ਮਰੀਜ਼ਾਂ ਲਈ ਪੂਰੇ ਦੇਸ਼ 'ਚ ਬਣਾਏ ਗਏ ਕਵਾਰੰਟੀਨ ਸੈਂਟਰਾਂ ਤੋਂ ਭੱਜ ਕਿਉਂ ਜਾਂਦੇ ਹਨ। ਦੇਸ਼ 'ਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਲਗਾਤਾਰ ਵਧਣ ਨਾਲ ਇਨ੍ਹਾਂ ਸੈਂਟਰਾਂ 'ਚ ਭੀੜ ਵੱਧਦੀ ਜਾ ਰਹੀ ਹੈ। ਸਾਰੇ ਸੂਬਿਆਂ 'ਚ ਬਣਾਏ ਗਏ ਕਵਾਰੰਟੀਨ ਸੈਂਟਰਾਂ ਦੇ ਹਾਲਾਤ ਦੇਖ ਕੇ ਗੱਲ ਸਮਝ ਆ ਜਾਂਦੀ ਹੈ। ਇਨ੍ਹਾਂ ਸੈਂਟਰਾਂ 'ਚ ਜ਼ਿਆਦਾ ਮਰੀਜ਼, ਕਮਰਿਆਂ 'ਚ ਸਫਾਈ ਦੀ ਕਮੀ, ਖਾਣ ਦੀ ਕਮੀ ਕਾਰਨ ਇਕ-ਦੂਜੇ ਨਾਲ ਕੁੱਟਮਾਰ ਤੱਕ ਦੀ ਨੌਬਤ ਅਤੇ ਅਛੂਤਾਂ ਵਰਗਾ ਵਰਤਾਓ ਮੁੱਖ ਕਾਰਨ ਹਨ, ਜਿਨ੍ਹਾਂ ਤੋਂ ਘਬਰਾ ਕੇ ਮਰੀਜ਼ ਭੱਜ ਜਾਣਾ ਜ਼ਿਆਦਾ ਚੰਗਾ ਸਮਝਦੇ ਹਨ।

ਝਾਰਖੰਡ ਦੇ ਲਾਤੇਹਰ 'ਚ ਸ਼ੁੱਕਰਵਾਰ ਨੂੰ ਕਵਾਰੰਟੀਨ ਸੈਂਟਰ ਤੋਂ 100 ਮਜ਼ਦੂਰ ਭੱਜ ਨਿਕਲੇ ਕਿਉਂਕਿ ਉਨ੍ਹਾਂ ਨੂੰ ਉਥੇ ਸਹੂਲਤਾਂ ਨਹੀਂ ਮਿਲ ਰਹੀਆਂ ਸਨ। ਬਾਅਦ 'ਚ ਪੁਲਸ ਨੇ ਉਨ੍ਹਾਂ ਨੂੰ ਫੜ ਲਿਆ। ਇਸੇ ਤਰ੍ਹਾਂ ਨਾਲੰਦਾ ਤੋਂ 17 ਮਰੀਜ਼ ਭੱਜ ਗਏ। ਪੁਣੇ ਦੇ ਇਕ ਕੁਆਰੰਟੀਨ ਸੈਂਟਰ 'ਚ ਦਾਖਲ ਇਕ ਮਹਿਲਾ ਨੇ ਦੱਸਿਆ ਕਿ ਹੋਸਟਲ ਦਾ ਇੰਚਾਰਜ ਦਰਵਾਜ਼ੇ ਨੂੰ ਠੋਕਰ ਮਾਰ ਕੇ ਖੋਲਦਾ ਹੈ ਅਤੇ ਖਾਣੇ ਦਾ ਪੈਕੇਟ ਸਾਡੇ 'ਤੇ ਇੰਝ ਸੁੱਟ ਕੇ ਚਲਾ ਜਾਂਦਾ ਹੈ, ਜਿਵੇਂ ਅਸੀਂ ਅਛੂਤ ਹਾਂ। ਮੁੰਬਈ ਦੇ ਕੁਆਰੰਟੀਨ ਸੈਂਟਰਾਂ 'ਚ ਦਾਖਲ 12,000 ਮਰੀਜ਼ਾਂ ਨੇ ਗੰਦੇ ਟਾਇਲਟ ਅਤੇ ਖਾਣੇ ਦੀ ਕਮੀ ਦੀ ਸ਼ਿਕਾਇਤ ਕੀਤੀ।

ਖੁਦਕੁਸ਼ੀ ਵੀ ਕਰ ਰਹੇ ਸੈਂਟਰਾਂ ਤੋਂ ਭੱਜ ਕੇ
ਕੁਝ ਹੈਰਾਨ ਕਰਨ ਵਾਲੇ ਮਾਮਲਿਆਂ ਵਿਚ ਕੁਝ ਲੋਕਾਂ ਨੇ ਤਾਂ ਕੁਆਰੰਟੀਨ ਸੈਂਟਰਾਂ ਤੋਂ ਭੱਜ ਕੇ ਖੁਦਕੁਸ਼ੀ ਤੱਕ ਕਰ ਲਈ। ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਯਵਤਮਾਲ 'ਚ ਜਦੋਂ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਓਡਿਸ਼ਾ ਦੇ ਮਯੂਰਭੰਜ ਵਿਚ ਇਕ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ।


Sunny Mehra

Content Editor

Related News