'Lady ਡਾਕਟਰ' ਦੇ ਪਿਆਰ ’ਚ ਪਾਗਲ ਮਰੀਜ਼ ਆਏ ਦਿਨ ਹੋ ਜਾਂਦਾ ਬੀਮਾਰ, ਖੁੱਲ੍ਹਿਆ ਭੇਤ ਤਾਂ ਪਿਆ ਬਖੇੜਾ

Tuesday, Nov 22, 2022 - 10:28 AM (IST)

'Lady ਡਾਕਟਰ' ਦੇ ਪਿਆਰ ’ਚ ਪਾਗਲ ਮਰੀਜ਼ ਆਏ ਦਿਨ ਹੋ ਜਾਂਦਾ ਬੀਮਾਰ, ਖੁੱਲ੍ਹਿਆ ਭੇਤ ਤਾਂ ਪਿਆ ਬਖੇੜਾ

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ’ਚ ਇਕ ਪਾਸੜ ਪਿਆਰ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਹਾਲ ਹੀ ’ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਨਰਸਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਮਰੀਜ਼ਾਂ ਦਾ ਇਸ ਤਰ੍ਹਾਂ ਇਲਾਜ ਕਰਨ ਕਿ ਉਹ ਆਪਣੀ ਬੀਮਾਰੀ ਭੁੱਲ ਜਾਣ ਪਰ ਸਵਾਲ ਉਨ੍ਹਾਂ ਲੋਕਾਂ ਦਾ ਹੈ ਜੋ ਠੀਕ ਹੋਣ ਦੇ ਬਾਵਜੂਦ ਹਸਪਤਾਲਾਂ ਦੇ ਚੱਕਰ ਕੱਟ ਰਹੇ ਹਨ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਇਕ ਪਾਕਿਸਤਾਨੀ ਅੱਤਵਾਦੀ ਢੇਰ, ਇਕ ਹੋਰ ਗ੍ਰਿਫ਼ਤਾਰ

ਮਾਮਲਾ ਜ਼ਿਲ੍ਹੇ ਦੇ ਹਾਲਟ ਹਸਪਤਾਲ ਦਾ ਹੈ, ਜਿੱਥੇ ਇਲਾਜ ਲਈ ਆਏ ਨੌਜਵਾਨ ਨੂੰ ਜੂਨੀਅਰ ਡਾਕਟਰ ਨਾਲ ਹੀ ਪਿਆਰ ਹੋ ਗਿਆ। ਨੌਜਵਾਨ ਹਰ ਦੂਜੇ ਦਿਨ ਡਾਕਟਰ ਨੂੰ ਮਿਲਣ ਲਈ ਬੀਮਾਰ ਪੈ ਜਾਂਦਾ ਹੈ। ਜੂਨੀਅਰ ਡਾਕਟਰ ਜਿੱਥੇ ਵੀ ਡਿਊਟੀ ਕਰਦੀ, ਉਸ ਨੂੰ ਵੇਖਣ ਲਈ ਕਾਨਪੁਰ ਦੇ ਜਾਜਮਊ ਵਾਸੀ ਆਸ਼ਿਕ ਮਿਜਾਜ਼ ਮਰੀਜ਼ ਤੌਹੀਦ ਉੱਥੇ ਪਹੁੰਚ ਜਾਂਦਾ। ਜਦੋਂ 15 ਦਿਨਾਂ ਤੱਕ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਡਾਕਟਰ ਨੂੰ ਵੀ ਸ਼ੱਕ ਹੋ ਗਿਆ। ਉਸ ਨੇ ਇਸ ਦੀ ਸ਼ਿਕਾਇਤ ਸੀਨੀਅਰ ਡਾਕਟਰ ਨੂੰ ਕੀਤੀ। ਇਸ ਤੋਂ ਬਾਅਦ ਉਸ ਨੂੰ ਹਾਲਟ ਦੇ ਸੁਰੱਖਿਆ ਕਰਮਚਾਰੀਆਂ ਨੇ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਇਸ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News