ਪਾਟੀਦਾਰ ਆਗੂ ਹਾਰਦਿਕ ਪਟੇਲ ਨੂੰ ਮਿਲੇਗੀ ''ਵਾਈ ਸ਼੍ਰੇਣੀ'' ਦੀ ਸੁਰੱਖਿਆ

Thursday, Nov 23, 2017 - 11:26 PM (IST)

ਗਾਂਧੀਨਗਰ— ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ (ਪਾਸ) ਦੇ ਆਗੂ ਹਾਰਦਿਕ ਪਟੇਲ ਨੂੰ ਹੁਣ ਵਾਈ ਸ਼੍ਰੇਣੀ ਦੇ ਬਰਾਬਰ ਸੁਰੱਖਿਆ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਨਾਲ ਕੇਂਦਰੀ ਪੈਰਾ ਮਿਲਟਰੀ ਫੋਰਸ ਦੇ 11 ਜਵਾਨ ਅਤੇ ਡਿਪਟੀ ਕਮਾਂਡੇਟ ਪੱਧਰ ਦਾ ਇਕ ਅਧਿਕਾਰੀ ਤਾਇਨਾਤ ਰਹੇਗਾ।
ਪਾਸ ਆਗੂ ਦੀ ਜਾਨ ਨੂੰ ਖਤਰਾ ਹੋਣ ਦੇ ਬਾਰੇ 'ਚ ਕੇਂਦਰੀ ਇੰਟੈਲੀਜੈਂਸ ਬਿਊਰੋ ਦੀ ਕਥਿਤ ਰਿਪੋਰਟ ਤੋਂ ਬਾਅਦ ਉਨ੍ਹਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਜਾ ਰਿਹਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਸ ਬਾਰੇ 'ਚ ਜ਼ਲਦ ਹੀ ਰਸਮੀ ਰਿਵਾਜ਼ ਪੂਰੇ ਕੀਤੇ ਜਾ ਸਕਦੇ ਹਨ ਅਤੇ ਉਸ ਤੋਂ ਬਾਅਦ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ 11 ਜਵਾਨ  ਅਤੇ ਇਕ ਅਧਿਕਾਰੀ ਉਸ ਦੇ ਨਾਲ ਤਾਇਨਾਤ ਰਹਿਣਗੇ। ਹਾਰਦਿਕ ਨੇ ਫਿਲਹਾਲ ਇਸ ਬਾਰੇ 'ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਗੁਜਰਾਤ 'ਚ ਸੱਤਾਰੂੜ ਭਾਜਪਾ ਦਾ ਵਿਧਾਨਸਭਾ ਚੋਣਾਂ ਦੌਰਾਨ ਖੁਲ੍ਹੇਆਮ ਵਿਰੋਧ ਕਰ ਰਹੇ ਹਾਰਦਿਕ ਨੇ ਕਾਂਗਰਸ ਨੂੰ ਅਸਿੱਧੇ ਤੌਰ 'ਤੇ ਸਮਰਥਨ ਦੇਣ ਦੀ ਗੱਲ ਹਾਲ ਹੀ 'ਚ ਕੀਤੀ ਹੈ।


Related News