‘ਬੇਸ਼ਰਮ ਰੰਗ’ ਵਿਵਾਦ : ਪੁਜਾਰੀ ਨੇ ਦਿੱਤੀ ਸ਼ਾਹਰੁਖ ਖਾਨ ਨੂੰ ਜ਼ਿੰਦਾ ਸਾੜਨ ਦੀ ਧਮਕੀ
Thursday, Dec 22, 2022 - 04:03 PM (IST)
ਅਯੁੱਧਿਆ (ਭਾਸ਼ਾ)- ਸ਼ਾਹਰੁਖ ਖਾਨ ਅਭਿਨੀਤ ਬਾਲੀਵੁੱਡ ਫਿਲਮ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਇੱਥੋਂ ਦੇ ਤਪੱਸਵੀ ਛਾਉਣੀ ਮੰਦਰ ਦੇ ਮੁੱਖ ਪੁਜਾਰੀ ਪਰਮਹੰਸ ਅਚਾਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਭਿਨੇਤਾ ਸ਼ਾਹਰੁਖ ਅਤੇ ਉਨ੍ਹਾਂ ਆਨਲਾਈਨ ਚੈਨਲਾਂ ਦੇ ਮਾਲਕਾਂ ਨੂੰ ਜ਼ਿੰਦਾ ਸਾੜ ਦੇਣਗੇ, ਜਿਨ੍ਹਾਂ ’ਤੇ ਇਹ ਗੀਤ ਉਪਲਬਧ ਹੈ। ਆਚਾਰੀਆ ਨੇ ਕਿਹਾ ਕਿ ਮੈਂ ਜੇਹਾਦੀ ਸਾਹਰੁਖ ਖਾਨ, ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਜ਼ਿੰਦਾ ਸਾੜ ਦੇਵਾਂਗਾ।
ਇਹ ਵੀ ਪੜ੍ਹੋ– ਚੀਨ 'ਚ ਕਹਿਰ ਵਰ੍ਹਾਉਣ ਵਾਲਾ ਕੋਰੋਨਾ ਦਾ ਨਵਾਂ ਵੇਰੀਐਂਟ ਪੁੱਜਾ ਭਾਰਤ, ਮਿਲਿਆ ਪਹਿਲਾ ਮਰੀਜ਼
ਉਨ੍ਹਾਂ ਕਿਹਾ ਕਿ ਇਸ ਫਿਲਮ ’ਚ ਭਗਵੇਂ ਕੱਪੜੇ ਪਹਿਨੀ ਦੀਪਿਕਾ ਪਾਦੂਕੋਣ ਨੂੰ ਹਿੰਦੂ ਔਰਤ ਹੋਣ ਕਾਰਨ ਛੱਡ ਦਿੱਤਾ ਜਾਵੇਗਾ। ਉਸ ਨੂੰ ਆਪਣੇ ਪਾਪ ਦਾ ਅਹਿਸਾਸ ਕਰਨ ਅਤੇ ਸੰਤਾਂ ਤੋਂ ਮਾਫ਼ੀ ਮੰਗਣ ਦਾ ਮੌਕਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ– ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ
ਕੁਝ ਦੱਖਣਪੰਥੀ ਸਮੂਹ ਇਸ ਗੀਤ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਹੋਰ ਹਿੱਸਿਆਂ 'ਚ ਖਾਨ ਅਤੇ ਹੋਰ ਲੋਕਾਂ ਦੇ ਪੁਤਲੇ ਸਾੜੇ ਗਏ ਹਨ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਫਿਲਮ ਦੇ ਕਲਾਕਾਰਾਂ ਦੁਆਰਾ ਪਹਿਨੇ ਗਏ ਕੱਪੜਿਆਂ ਦੇ ਰੰਗ 'ਤੇ ਇਤਰਾਜ਼ ਜਤਾਇਆ ਹੈ।
ਇਹ ਵੀ ਪੜ੍ਹੋ– Airtel ਦੇ ਜ਼ਬਰਦਸਤ ਪਲਾਨ, ਇਕ ਰੀਚਾਰਜ 'ਚ ਚੱਲੇਗਾ 4 ਲੋਕਾਂ ਦਾ ਸਿਮ, ਨਾਲ ਮਿਲਣਗੇ ਇਹ ਫਾਇਦੇ