ਪਤੰਜਲੀ 'ਚ 83 ਲੋਕ ਕੋਰੋਨਾ ਪਾਜ਼ੇਟਿਵ, ਬਾਬਾ ਰਾਮਦੇਵ ਦਾ ਵੀ ਹੋ ਸਕਦੈ ਕੋਵਿਡ ਟੈਸਟ

Friday, Apr 23, 2021 - 03:38 PM (IST)

ਉਤਰਾਖੰਡ- ਕੋਰੋਨਾ ਲਾਗ਼ ਦਾ ਪ੍ਰਕੋਪ ਪੂਰੇ ਦੇਸ਼ 'ਚ ਵੱਡੇ ਪੈਮਾਨੇ 'ਤੇ ਫ਼ੈਲ ਰਿਹਾ ਹੈ। ਉਤਰਾਖੰਡ 'ਚ ਵੱਡੀ ਗਿਣਤੀ 'ਚ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲ ਰਹੇ ਹਨ। ਹੁਣ ਹਰਿਦੁਆਰ 'ਚ ਯੋਗ ਗੁਰੂ ਬਾਬਾ ਰਾਮਦੇਵ ਦੀਆਂ 3 ਸੰਸਥਾਵਾਂ 'ਚ ਵੱਡੀ ਗਿਣਤੀ 'ਚ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਪਤੰਜਲੀ ਨਾਲ ਹੀ ਪ੍ਰਸ਼ਾਸਨ 'ਚ ਵੀ ਸਨਸਨੀ ਫ਼ੈਲ ਗਈ। 10 ਅਪ੍ਰੈਲ ਤੋਂ ਬਾਬਾ ਰਾਮਦੇਵ ਦੇ ਵੱਖ-ਵੱਖ ਸੰਸਥਾਵਾਂ 'ਚ 83 ਕੋਰੋਨਾ ਪਾਜ਼ੇਟਿਵ ਮਿਲ ਚੁਕੇ ਹਨ, ਜਿਸ 'ਚ ਪਤੰਜਲੀ 'ਚ 46 ਯੋਗਗ੍ਰਾਮ 'ਚ 28 ਅਤੇ ਅਚਾਰੀਆਕਲੁਮ 'ਚ ਹੁਣ ਤੱਕ 9 ਕੋਰੋਨਾ ਮਰੀਜ਼ ਮਿਲੇ ਹਨ। ਤਿੰਨੋਂ ਸੰਸਥਾਵਾਂ 'ਚ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਜਾਂਚ ਟੀਮ ਭੇਜੀ ਗਈ ਹੈ। ਮੁੱਖ ਸਿਹਤ ਅਧਿਕਾਰੀ ਅਨੁਸਾਰ ਤਿੰਨੋਂ ਸੰਸਥਾਵਾਂ 'ਚ ਕਾਨਟ੍ਰੈਕਟ ਟਰੇਸਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਾਰੀ ਕੀਤਾ PM ਮੋਦੀ ਦੀ ਮੀਟਿੰਗ ਦਾ ਵੀਡੀਓ, ਕੇਂਦਰ ਨੇ ਕਿਹਾ- ਰਾਜਨੀਤੀ ਖੇਡ ਰਹੇ ਹਨ

ਮੁੱਖ ਸਿਹਤ ਅਧਿਕਾਰੀ ਨੇ ਦੱਸਿਆ ਕਿ 10 ਤਾਰੀਖ਼ ਤੋਂ ਲੈ ਕੇ 21 ਤਾਰੀਖ਼ ਤੱਕ ਦਾ ਡਾਟਾ ਹਾਲੇ ਤੱਕ ਸਾਨੂੰ ਮਿਲਿਆ ਹੈ, ਉਸ 'ਚ 83 ਕੋਰੋਨਾ ਪਾਜ਼ੇਟਿਵ ਪਤੰਜਲੀ ਦੀਆਂ 3 ਸੰਸਥਾਵਾਂ 'ਚ ਪਾਏ ਗਏ ਹਨ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਾਰੇ ਕੋਰੋਨਾ ਪੀੜਤਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਸੀ.ਐੱਮ.ਓ. ਨੇ ਕਿਹਾ ਕਿ ਜੇਕਰ ਕਾਨਟ੍ਰੈਕਟ ਟਰੇਸਿੰਗ ਦੌਰਾਨ ਬਾਬਾ ਰਾਮਦੇਵ ਦੇ ਸੰਪਰਕ 'ਚ ਆਉਣ ਦੀ ਗੱਲ਼ ਸਾਹਮਣੇ ਆਈ ਤਾਂ ਉਨ੍ਹਾਂ ਦਾ ਵੀ ਸੈਂਪਲ ਲਿਆ ਜਾਵੇਗਾ।

ਇਹ ਵੀ ਪੜ੍ਹੋ : ਆਕਸੀਜਨ ਸੰਕਟ ’ਤੇ PM ਮੋਦੀ ਨੂੰ ਬੋਲੇ ਕੇਜਰੀਵਾਲ- ‘ਮੈਂ CM ਹੋ ਕੇ ਵੀ ਕੁਝ ਨਹੀਂ ਕਰ ਪਾ ਰਿਹਾ’


DIsha

Content Editor

Related News