ਤੇਜਸ ਐਕਸਪ੍ਰੈੱਸ ''ਚ ਸਫਰ ਕਰਨ ਵਾਲੇ ਇਨ੍ਹਾਂ ਯਾਤਰੀਆਂ ਨੂੰ ਮੁਫਤ ''ਚ ਮਿਲੇਗਾ 25 ਲੱਖ ਦਾ ਯਾਤਰਾ ਬੀਮਾ

09/12/2019 1:59:36 PM

ਨਵੀਂ ਦਿੱਲੀ — ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ(IRCTC) ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਐਲਾਨ ਕੀਤਾ ਹੈ ਕਿ ਦਿੱਲੀ-ਲਖਨਊ ਵਿਚਕਾਰ ਚਲਣ ਵਾਲੇ ਤੇਜਸ ਐਕਸਪ੍ਰੈੱਸ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ 25 ਲੱਖ ਰੁਪਏ ਦਾ ਰੇਲ ਯਾਤਰਾ ਬੀਮਾ ਮੁਫਤ 'ਚ ਉਪਲੱਬਧ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਨਿੱਜੀ ਆਪਰੇਟਰ ਦੇ ਤੌਰ 'ਤੇ ਦੇਸ਼ 'ਚ ਪਹਿਲੀ ਤੇਜਸ ਐਕਸਪ੍ਰੈਸ ਚਲਾਉਣ ਦੀ ਤਿਆਰੀ ਕਰ ਰਹੀ IRCTC ਵੀਰਵਾਰ ਯਾਨੀ ਕਿ ਅੱਜ ਇਸ ਸਹੂਲਤ ਦਾ ਐਲਾਨ ਕੀਤਾ ਹੈ।

IRCTC ਨੇ ਦੱਸਿਆ ਕਿ ਦਿੱਲੀ-ਲਖਨਊ ਰੂਟ 'ਤੇ ਚਲਣ ਵਾਲੀ ਤੇਜਸ ਐਕਸਪ੍ਰੈੱਸ 'ਚ ਕਿਸੇ ਵੀ ਤਰ੍ਹਾਂ ਦਾ ਕੋਟਾ ਨਹੀਂ ਰੱਖਿਆ ਗਿਆ ਹੈ। ਤੇਜਸ ਐਕਸਪ੍ਰੈੱਸ ਦੇ ਸਾਰੇ ਐਗਜ਼ੀਕਿਊਟਿਵ ਕਲਾਸ ਅਤੇ ਏ.ਸੀ. ਚੇਅਰ ਕਾਰ ਕੋਚ 'ਚ 5 ਸੀਟਾਂ ਵਿਦੇਸ਼ੀ ਯਾਤਰੀਆਂ ਲਈ ਰਿਜ਼ਰਵ ਹੋਣਗੀਆਂ। ਅਕਤਬੂਰ ਦੇ ਦੂਜੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਇਸ ਰੂਟ 'ਤੇ ਸਿਰਫ ਦੋ ਟ੍ਰੇਨਾਂ ਚਲਾਈਆਂ ਜਾਣਗੀਆਂ।

2 ਮਹੀਨੇ ਪਹਿਲਾਂ ਤੋਂ ਕਰਵਾ ਸਕੋਗੇ ਬੁਕਿੰਗ

IRCTC ਦਾ ਕਹਿਣਾ ਹੈ ਕਿ ਆਮਤੌਰ 'ਤੇ ਟ੍ਰੇਨਾਂ ਲਈ 120 ਦਿਨ ਪਹਿਲੇ ਟਿਕਟ ਦੀ ਬੁਕਿੰਗ ਸ਼ੁਰੂ ਹੋ ਜਾਂਦੀ ਹੈ ਪਰ ਤੇਜਸ 'ਚ 60 ਦਿਨ ਪਹਿਲਾਂ ਹੀ ਟਿਕਟ ਬੁਕਿੰਗ ਦੀ ਸਹੂਲਤ ਉਪਲੱਬਧ ਹੋਵੇਗੀ। ਇਸ ਦੇ ਨਾਲ ਹੀ ਟ੍ਰੇਨ ਦੇ ਰਵਾਨਾ ਹੋਣ ਦੇ 4 ਘੰਟੇ ਪਹਿਲਾਂ ਤੱਕ ਵੇਟਿੰਗ ਟਿਕਟ ਕੈਂਸਲ ਕਰਵਾਉਣ 'ਤੇ 25 ਰੁਪਏ ਦਾ ਚਾਰਜ ਲੱਗੇਗਾ। ਟ੍ਰੇਨ 'ਚ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਵੀ.ਆਈ.ਪੀ. ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। IRCTC ਨੇ ਕਿਹਾ ਹੈ ਕਿ ਫੀਸ ਦਾ ਭੁਗਤਾਨ ਕਰਨ 'ਤੇ ਯਾਤਰੀਆਂ ਦਾ ਸਮਾਨ ਘਰ ਤੋਂ ਲੈ ਕੇ ਟ੍ਰੇਨ 'ਚ ਸੀਟ ਤੱਕ ਪਹੁੰਚਾਉਣ ਦੀ ਸਹੂਲਤ ਵੀ ਦਿੱਤੀ ਜਾਵੇਗੀ।


Related News